ਜਾਣ-ਪਛਾਣ

ਇਸ ਦਸਤਾਵੇਜ਼ ਵਿੱਚ ਹੇਠ ਦਿੱਤੇ ਵਿਸ਼ੇ ਸ਼ਾਮਿਲ ਹਨ:

  • ਇੰਲਟਾਲੇਸ਼ਨ-ਸੰਬੰਧੀ ਸੂਚਨਾ

  • ਟੈਕਨਾਲੋਜੀ ਜਾਣਕਾਰੀ

  • ਜਾਣੇ-ਪਛਾਣੇ ਮੁੱਦੇ

  • ਸਧਾਰਨ ਜਾਣਕਾਰੀ

  • ਡਰਾਈਵਰ ਅੱਪਡੇਟ ਪਰੋਗਰਾਮ

  • ਅੰਤਰਰਾਸ਼ਟਰੀਕਰਨ

  • ਕਰਨਲ ਸੂਚਨਾ

Red Hat Enterprise Linux 5 ਦੇ ਕੁਝ ਅੱਪਡੇਟ ਇਸ ਜਾਰੀ ਸੂਚਨਾ ਵਿੱਚ ਨਹੀਂ ਆਉਂਦੇ ਹਨ। ਜਾਰੀ ਸੂਚਨਾ ਦਾ ਅੱਪਡੇਟ ਵਰਜਨ ਹੇਠਲੇ URL ਉੱਤੇ ਉਪਲੱਬਧ ਹੋ ਸਕਦਾ ਹੈ:

http://www.redhat.com/docs/manuals/enterprise/RHEL-5-manual/index.html

ਇੰਸਟਾਲੇਸ਼ਨ-ਸੰਬੰਧੀ ਸੂਚਨਾ

ਹੇਠ ਦਿੱਤੇ ਭਾਗ ਵਿੱਚ Red Hat Enterprise Linux ਦੀ ਇੰਸਟਾਲੇਸ਼ਨ ਤੇ ਐਨਾਕਾਂਡਾ ਇੰਸਟਾਲੇਸ਼ਨ ਪਰੋਗਰਾਮ ਬਾਰੇ ਜਾਣਕਾਰੀ ਸ਼ਾਮਿਲ ਹੈ।

ਸੂਚਨਾ

ਪਹਿਲਾਂ-ਇੰਸਟਾਲ Red Hat Enterprise Linux ਸਿਸਟਮ ਦਾ ਨਵੀਨੀਕਰਨ ਕਰਨ ਲਈ, ਤੁਹਾਨੂੰ Red Hat Network ਤੋਂ ਉਹ ਪੈਕੇਜ ਅੱਪਡੇਟ ਕਰਨੇ ਚਾਹੀਦੇ ਹਨ, ਜੋ ਕਿ ਤਬਦੀਲ ਹੋ ਗਏ ਹਨ।

ਤੁਸੀਂ ਐਨਾਕਾਂਡਾ ਨੂੰ Red Hat Enterprise Linux 5 ਦੀ ਨਵੀਂ ਇੰਸਟਾਲੇਸ਼ਨ ਜਾਂ Red Hat Enterprise Linux 4 ਤੋਂ Red Hat Enterprise Linux 5 ਦੇ ਨਵੀਨ ਵਰਜਨ ਲਈ ਅੱਪਗਰੇਡ ਕਰਨ ਲਈ ਵਰਤ ਸਕਦੇ ਹੋ।

ਜੇਕਰ ਤੁਸੀਂ Red Hat Enterprise Linux 5 ਸੀਡੀਆਂ ਨੂੰ (ਜਿਵੇਂ ਕਿ ਨੈੱਟਵਰਕ-ਆਧਾਰਿਤ ਇੰਸਟਾਲੇਸ਼ਨ ਲਈ) ਨਕਲ ਕਰਨ ਦੀ ਤਿਆਰੀ ਕਰ ਰਹੇ ਹੋ, ਤਾਂ ਸਿਰਫ ਓਪਰੇਟਿੰਗ ਸਿਸਟਮ ਦੀਆਂ ਸੀਡੀਆਂ ਹੀ ਨਕਲ ਕਰੋ। ਵਾਧੂ ਸੀਡੀਆਂ ਜਾਂ layered ਉਤਪਾਦ ਸੀਡੀਆਂ ਕਦੇ ਵੀ ਨਕਲ ਨਾ ਕਰੋ, ਕਿਉਂਕਿ ਕਿ ਇਹ ਐਨਾਕਾਂਡਾ ਨਾਲ ਸੰਬੰਧਿਤ ਫਾਇਲਾਂ ਨੂੰ ਤਬਦੀਲ ਕਰ ਸਕਦੀਆਂ ਹੈ। ਇਹ ਸੀਡੀਆਂ Red Hat Enterprise Linux ਦੀ ਇੰਸਟਾਲੇਸ਼ਨ ਤੋਂ ਬਾਅਦ ਇੰਸਟਾਲ ਹੋਣੀਆ ਜਰੂਰੀ ਹਨ।

ISO ਸੰਖੇਪ ਅਤੇ ਰਜਿਸਟਰੇਸ਼ਨ

ਸਾਫਟਵੇਅਰ ਪੈਕੇਜਾਂ ਦਾ ਉਤਪਾਦ-ਅਧਾਰਿਤ ਵੇਰੀਐਂਟਾਂ ਵਿੱਚ ਪਰਬੰਧਨ Red Hat Enterprise Linux ਦੇ ਪਿਛਲੇ ਵਰਜਨ ਤੋਂ ਤਬਦੀਲ ਹੋ ਗਿਆ ਹੈ। ਵੱਖ-ਵੱਖ ਵੇਰੀਐਂਟ ਅਤੇ ISO ਪ੍ਰਤੀਬਿੰਬਾਂ ਨੂੰ ਦੋ ਤੱਕ ਤਬਦੀਲ ਕੀਤਾ ਹੈ:

  • Red Hat Enterprise Linux 5 ਸਰਵਰ

  • Red Hat Enterprise Linux 5 ਕਲਾਈਂਟ

ISO ਪ੍ਰਤੀਬਿੰਬਾਂ ਵਿੱਚ ਕਈ ਚੋਣਵੀਆਂ ਰਿਪੋਜ਼ਟਰੀਆਂ ਲਈ ਸਾਫਟਵੇਅਰ ਪੈਕੇਜ ਹਨ ਜੋ ਕੋਰ ਡਿਸਟਰੀਬਿਊਸ਼ਨ ਲਈ ਵਾਧੂ ਕਾਰਜਕੁਸ਼ਲਤਾ ਦਿੰਦੀ ਹੈ, ਜਿਵੇਂ ਵਰਚੁਅਲਾਈਜੇਸ਼ਨ, ਕਲੱਸਟਰਿੰਗ ਜਾਂ ਕਲੱਸਟਰ ਸਟੋਰੇਜ਼। ਸਰਵਰ ਵੇਰੀਐਂਟ, ਕਲਾਂਈਟ ਵੇਰੀਐਂਟ ਅਤੇ ਉਪਲੱਬਧ ਚੋਣਾਂ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ http://www.redhat.com/rhel/ ਵੇਖੋ।

ਇੱਕੋ ਹੀ ਲੜੀ ਜਾਂ ISO ਪ੍ਰਤੀਬਿੰਬ ਵਿੱਚ ਚੋਣਵੇਂ ਸੰਖੇਪਾਂ ਸਮੇਤ, ਇਹ ਧਿਆਨ ਰੱਖੋ ਕਿ ਇੰਸਟਾਲੇਸ਼ਨ ਲਈ ਦਿੱਤੇ ਸੰਖੇਪ ਅਤੇ ਮੈਂਬਰੀ ਵਾਲੇ ਸੰਖੇਪ ਵੱਖਰੇ ਨਾ ਹੋਣ। ਅਜਿਹਾਂ ਵੱਖਰੇਵਾਂ ਬੱਗ ਅਤੇ ਨਾ-ਰੋਕਣ ਯੋਗ ਖਤਰੇ ਪੈਦਾ ਕਰ ਸਕਦਾ ਹੈ।

ਇਹ ਜਾਂਚ ਕਰਨ ਲਈ ਕਿ ਦਿੱਤੇ ਗਏ ਸੰਖੇਪ ਮੈਂਬਰੀ ਨਾਲ ਸਮਕਾਲੀ ਹਨ, Red Hat Enterprise Linux 5 ਲਈ ਇੱਕ ਇਸੰਟਾਲੇਸ਼ਨ ਨੰਬਰ ਭਰਨਾ ਜਰੂਰੀ ਹੈ ਜੋ ਇੰਸਟਾਲਰ ਨੂੰ ਸਹੀ ਪੈਕੇਜ ਸਮੂਹ ਚੁਣਨ ਲਈ ਮਦਦ ਕਰਦਾ ਹੈ। ਇਹ ਇੰਸਟਾਲੇਸ਼ਨ ਨੰਬਰ ਤੁਹਾਡੀ ਮੈਂਬਰੀ ਵਿੱਚ ਸ਼ਾਮਿਲ ਕੀਤਾ ਹੈ।

ਜੇ ਤੁਸੀਂ ਇੰਸਟਾਲੇਸ਼ਨ ਨੰਬਰ ਨਾ ਦਿੱਤਾ, ਤਾਂ ਕੋਰ ਸਰਵਰ ਜਾਂ ਡੈਸਕਟਾਪ ਇੰਸਟਾਲੇਸ਼ਨ ਕਰਨੀ ਪਵੇਗੀ। ਅਤੇ ਕਾਰਜਕੁਸ਼ਲਤਾ ਬਾਅਦ ਵਿੱਚ ਦਸਤੀ ਸ਼ਾਮਿਲ ਕੀਤੀ ਜਾ ਸਕਦੀ ਹੈ। ਇੰਸਟਾਲੇਸ਼ਨ ਨੰਬਰ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ http://www.redhat.com/apps/support/in.html ਵੇਖੋ।

ਇੰਸਟਾਲੇਸ਼ਨ ਕਾਰਜ ਦੌਰਾਨ ਵਰਤਿਆ ਜਾਣ ਵਾਲਾ ਇੰਸਟਾਲੇਸ਼ਨ ਨੰਬਰ /etc/sysconfig/rhn/install-num ਵਿੱਚ ਸੰਭਾਲਿਆ ਜਾਵੇਗਾ। Red Hat Network ਨਾਲ ਰਜਿਸਟਰ ਕਰਨ ਸਮੇਂ, ਇਹ ਫਾਇਲ rhn_register ਦੁਆਰਾ ਵਰਤੀ ਜਾਏਗੀ ਤਾਂ ਕਿ ਸਵੈ ਹੀ ਪਤਾ ਲੱਗ ਸਕੇ ਕਿ ਕਿਹੜੇ ਅਧੀਨ ਚੈਨਲ ਨਾਲ ਸਿਸਟਮ ਮੈਂਬਰ ਬਣੇ।

ਨਵੀਂ RPM GPG ਦਸਤਖਤ ਕੁੰਜੀ

ਇੱਕ ਨਵੀਂ ਰੀਲੀਜ਼ ਦਸਤਖਤ ਕੁੰਜੀ Red Hat Enterprise Linux 5 ਪੈਕੇਜ ਲਈ ਦਸਤਖਤ ਕਰਨ ਲਈ ਵਰਤੀ ਜਾਂਦੀ ਹੈ। ਜਦੋਂ ਪਹਿਲੀ ਵਾਰ ਸਿਸਟਮ ਅੱਪਡੇਟ ਕੀਤਾ ਜਾਂਦਾ ਹੈ, ਤੁਹਾਨੂੰ ਇਹ ਕੁੰਜੀ ਇੰਸਟਾਲ ਕਰਨ ਲਈ ਪੁੱਛਿਆ ਜਾਏਗਾ।

ਦਸਤਖਤ ਕੁੰਜੀਆਂ ਹੇਠਲੀਆਂ ਫਾਇਲਾਂ ਵਿੱਚ ਵੰਡੀਆਂ ਹਨ:

  • /etc/pki/rpm-gpg/RPM-GPG-KEY-redhat-release — ਇਸ ਵਿੱਚ ਨਵੀਂ ਰੀਲੀਜ਼ ਦਸਤਖਤ ਕੁੰਜੀ ਲਈ ਪਬਲਿਕ ਕੁੰਜੀ ਸ਼ਾਮਿਲ ਹੈ

  • /etc/pki/rpm-gpg/RPM-GPG-KEY-redhat-auxiliary — ਇਸ ਵਿੱਚ ਸਹਾਇਕ ਰੀਲੀਜ਼ ਦਸਤਖਤ ਕੁੰਜੀ ਸ਼ਾਮਿਲ ਹੈ, ਵਰਤਮਾਨ ਵਰਤੋਂ ਵਿੱਚ ਨਹੀਂ ਹੈ

  • /etc/pki/rpm-gpg/RPM-GPG-KEY-redhat-former — ਇਸ ਵਿੱਚ ਪਿਛਲੀ ਰੀਲੀਜ਼ ਦਸਤਖਤ ਕੁੰਜੀ ਲਈ ਪਬਲਿਕ ਕੁੰਜੀ ਸ਼ਾਮਿਲ ਹੈ, ਜੋ ਪਿਛਲੇ Red Hat Enterprise Linux ਰੀਲੀਜ਼ ਵਿੱਚ ਵਰਤੀ ਜਾਂਦੀ ਸੀ

ਸਬ-ਵਰਜਨ

Red Hat Enterprise Linux 5 ਵਿੱਚ, ਸਬਵਰਜਨ ਵਰਜਨ ਕੰਟਰੋਲ ਨੂੰ Berkeley DB 4.3 ਨਾਲ ਜੋੜਿਆ ਗਿਆ ਹੈ। ਜੇ ਤੁਸੀਂ Red Hat Enterprise Linux 4 ਤੋਂ ਅੱਪਗਰੇਡ ਕਰ ਰਹੇ ਹੋ ਅਤੇ Berkeley DB ਬੈਕਐਂਡ "BDB" (ਨਾ ਕਿ ਸ਼ੁੱਧ ਫਾਇਲ ਸਿਸਟਮ-ਅਧਾਰਿਤ "FSFS" ਬੈਕਐਂਡ) ਵਰਤਣ ਵਾਲੇ ਸਿਸਟਮ ਉੱਪਰ ਕੋਈ ਸਬਵਰਜਨ ਰਿਪੋਜ਼ਟਰੀ ਬਣਾਈ ਗਈ ਹੈ, ਤਾਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਅੱਪਗਰੇਡ ਤੋਂ ਬਾਅਦ ਰਿਪੋਜ਼ਟਰੀ ਵਰਤਣ ਯੋਗ ਹੋਵੇ। ਇਹ ਕਾਰਜ Red Hat Enterprise Linux 4 ਸਿਸਟਮ ਉੱਪਰ, Red Hat Enterprise Linux 5 ਨੂੰ ਅੱਪਗਰੇਡ ਕਰਨ ਤੋਂ ਪਹਿਲਾਂ ਲਾਗੂ ਕਰਨਾ ਜਰੂਰੀ ਹੈ:

  1. ਕੋਈ ਵੀ ਚੱਲ ਰਿਹਾ ਕਾਰਜ ਬੰਦ ਕਰੋ ਅਤੇ ਜਾਂਚ ਕਰੋ ਕਿ ਕੋਈ ਕਾਰਜ ਰਿਪੋਜ਼ਟਰੀ ਨੂੰ ਵਰਤ ਨਹੀਂ ਰਿਹਾ (ਉਦਾਹਰਨ ਲਈ, httpd ਜਾਂ svnserve; ਜਾਂ ਡਾਇਰੈਕਟ ਪਹੁੰਚ ਸਮੇਤ ਕੋਈ ਲੋਕਲ ਉਪਭੋਗੀ)।

  2. ਹੇਠਲੀ ਕਮਾਂਡ ਵਰਤ ਕੇ ਰਿਪੋਜ਼ਟਰੀ ਦਾ ਬੈਕਅੱਪ ਲਓ:

    svnadmin dump /path/to/repository | gzip > repository-backup.gz
    
  3. ਹੇਠਲੀ ਰਿਪੋਜ਼ਟਰੀ ਉੱਪਰ svnadmin recover ਕਮਾਂਡ ਚਲਾਓ:

    svnadmin /path/to/repository ਮੁੜ ਪ੍ਰਾਪਤ ਕਰਦਾ ਹੈ
    
  4. ਰਿਪੋਜ਼ਟਰੀ ਵਿੱਚ ਨਾ-ਵਰਤੀਆਂ ਲਾਗ ਫਾਇਲਾਂ ਹਟਾਓ:

    svnadmin list-unused-dblogs /path/to/repository | xargs rm -vf
    
  5. ਰਿਪੋਜ਼ਟਰੀ ਵਿੱਚ ਬਾਕੀ ਬਚੀਆਂ ਸ਼ੇਅਰ-ਮੈਮੋਰੀ ਫਾਇਲਾਂ ਹਟਾਓ:

    rm -f /path/to/repository/db/__db.0*
    

ਹੋਰ ਇੰਸਟਾਲੇਸ਼ਨ ਮੁੱਦੇ

  • Red Hat Enterprise Linux 5 ਦੀ ਇੰਸਟਾਲੇਸ਼ਨ ਸਪਲਿੱਟ ਇੰਸਟਾਲੇਸ਼ਨ ਮਾਧਿਅਮ (ਉਦਾਹਰਨ ਲਈ, CD ਜਾਂ NFSISO) ਵਰਤ ਕੇ ਕਰਦੇ ਸਮੇਂ, amanda-server ਦੀ ਇੰਸਟਾਲੇਸ਼ਨ ਦੌਰਾਨ ਇੱਕ ਗਲਤੀ ਆਈ ਹੈ।.

    ਇਸੇ ਤਰਾਂ, ਜੇ ਤੁਸੀਂ amanda-server ਵਰਤਣਾ ਚਾਹੁੰਦੇ ਹੋ, ਤਾਂ ਤੁਹਾਨੂੰ Red Hat Enterprise Linux 5 ਦੀ ਇੰਸਟਾਲੇਸ਼ਨ ਤੋਂ ਬਾਅਦ ਇਸ ਨੂੰ yum ਵਰਤ ਕੇ ਇੰਸਟਾਲ ਕਰਨਾ ਚਾਹੀਦਾ ਹੈ।

    ਧਿਆਨ ਰੱਖੋ ਕਿ ਇਹ ਮੁੱਦਾ ਇੰਸਟਾਲੇਸ਼ਨ ਤੇ ਪ੍ਰਭਾਵ ਨਹੀਂ ਪਾਉਂਦਾ ਜਿੱਥੇ ਨਾਨ-ਸਪਲਿਟ ਮਾਧਿਅਮ ਵਰਤਿਆ ਜਾਂਦਾ ਹੈ (ਉਦਾਹਰਨ ਲਈ, DVD ਜਾਂ NFS ਲੜੀ ਇੰਸਟਾਲੇਸ਼ਨ)।

  • ਜੇ IDE/PATA (Parallel ATA) ਜੰਤਰ "100% Native" ਮੋਡ ਵਿੱਚ ਸੰਰਚਿਤ ਕੀਤਾ ਹੈ, ਤਾਂ ਕੁਝ BIOS Red Hat Enterprise Linux 5 ਦੀ ਮੁਕੰਮਲ ਇੰਸਟਾਲੇਸ਼ਨ ਵਿੱਚ ਰੁਕਾਵਟ ਪਾ ਸਕਦਾ ਹੈ। ਇਸ ਤੋਂ ਬਚਣ ਲਈ, IDE/PATA ਮੋਡ ਨੂੰ "Legacy" ਮੋਡ ਦੇ ਤੌਰ ਤੇ BIOS ਵਿੱਚ ਸੰਰਚਿਤ ਕਰੋ।

  • IBM System z ਵਾਧੂ ਯੂਨਿਕਸ-ਸਟਾਈਲ ਭੌਤਿਕ ਕੰਸੋਲ ਨਹੀਂ ਦਿੰਦਾ ਹੈ। ਜਿਵੇਂ ਕਿ, Red Hat Enterprise Linux 5 IBM System z ਲਈ firstboot ਕਾਰਜਕੁਸ਼ਲਤਾ ਲਈ ਸ਼ੁਰੂਆਤੀ ਪਰੋਗਰਾਮ ਲੋਡ ਦੌਰਾਨ ਸਹਿਯੋਗ ਨਹੀਂ ਦਿੰਦਾ।

    IBM System z ਉੱਪਰ Red Hat Enterprise Linux 5 ਲਈ ਠੀਕ ਢੰਗ ਨਾਲ ਸੈੱਟਅੱਪ ਸ਼ੁਰੂ ਕਰਨ ਲਈ , ਇੰਸਟਾਲੇਸ਼ਨ ਤੋਂ ਬਾਅਦ ਹੇਠਲੀ ਕਮਾਂਡ ਚਲਾਓ:

    • /usr/bin/setupsetuptool ਪੈਕੇਜ ਦੁਆਰਾ ਮੁਹੱਈਆ ਕੀਤੀ ਗਈ ਹੈ।

    • /usr/bin/rhn_registerrhen-setup ਪੈਕੇਜ ਦੁਆਰਾ ਮੁਹੱਈਆ ਕੀਤੀ ਗਈ ਹੈ।

  • ਇੰਸਟਾਲੇਸ਼ਨ ਕਾਰਜ ਦੌਰਾਨ, ਇੰਸਟਾਲ ਕਰਨ ਲਈ ਐਨਾਕਾਂਡਾ ਸਵੈ ਹੀ ਕਰਨਲ ਨੂੰ ਚੁਣਦਾ ਹੈ। ਮੂਲ ਹੀ ਚੁਣਿਆ ਕਰਨਲ Red Hat Enterprise Linux 5 ਨੂੰ 4ਗੀਬਾ ਤੋਂ ਜਿਆਦਾ RAM ਲੈਣ ਦੀ ਮਨਜੂਰੀ ਨਹੀਂ ਦਿੰਦਾ। ਜਿਵੇਂ ਕਿ, ਜੇ ਤੁਹਾਡੇ ਸਿਸਟਮ ਉੱਪਰ 4ਗੀਬਾ ਤੋਂ ਜਿਆਦਾ RAM ਹੈ, ਤਾਂ ਤੁਹਾਨੂੰ ਇੰਸਟਾਲੇਸ਼ਨ ਤੋਂ ਬਾਅਦ ਕਰਨਲ ਦਾ kernal-PAE ਵੇਰੀਐਂਟ ਇੰਸਟਾਲ ਕਰਨਾ ਪਵੇਗਾ।

    ਯਾਦ ਰੱਖੋ ਕਿ ਇਹ ਵਰਚੁਅਲ ਇੰਸਟਾਲ ਸਮੇਂ ਨਹੀਂ ਵਰਤਿਆ ਜਾਂਦਾ।

  • ਜਦੋਂ PXE ਪੈਰਾਮੀਟਰ ksdevice=bootif ਵਰਤ ਕੇ ਐਨਾਕਾਂਡਾ ਬੂਟ ਕਰਦੇ ਹਾਂ, ਤਾਂ ਇੰਸਟਾਲੇਸ਼ਨ ਦੈਰਾਨ ਤੁਹਾਨੂੰ ਵਰਤਣ ਲਈ ਈਥਰਨੈੱਟ ਇੰਟਟਰਫੇਸ ਬਾਰੇ ਪੁੱਛਿਆ ਜਾਵੇਗਾ। ਜੇ ਸਿਰਫ ਇੱਕ ਹੀ ਈਥਰਨੈੱਟ ਜੰਤਰ ਲੱਗਾ ਹੈ, ਤਾਂ ksdevice=link ਪੈਰਾਮੀਟਰ ਵਰਤੋ। ਤੁਸੀਂ ਇੰਟਰਫੇਸ ਦਸਤੀ ਵੀ ਨਿਰਧਾਰਤ ਕਰ ਸਕਦੇ ਹੋ।

ਟੈਕਨਾਲੋਜੀ ਜਾਣਕਾਰੀ

ਟੈਕਨਾਲੋਜੀ ਜਾਣਕਾਰੀ ਵਿਸ਼ੇਸ਼ਤਾਵਾਂ ਹੁਣ Red Hat Enterprise Linux 5 ਮੈਂਬਰੀ ਸੇਵਾ ਅਧੀਨ ਸਹਿਯੋਗੀ ਨਹੀਂ ਹਨ, ਹੋ ਸਕਦਾ ਠੀਕ ਤਰਾਂ ਕੰਮ ਨਹੀਂ ਕਰਦਾ, ਅਤੇ ਉਤਪਾਦ ਵਰਤੋਂ ਲਈ ਯੋਗ ਨਹੀਂ ਹੈ। ਫਿਰ ਵੀ , ਇਹ ਵਿਸ਼ੇਸ਼ਤਾਵਾਂ ਗਾਹਕ ਸਹੂਲਤ ਲਈ ਸ਼ਾਮਿਲ ਕੀਤੀਆਂ ਹਨ।

ਗਾਹਕ ਇਹ ਵਿਸ਼ੇਸ਼ਤਾਵਾਂ ਬਿਨਾਂ-ਉਤਪਾਦ ਵਾਲੇ ਸਿਸਟਮਾਂ ਉੱਪਰ ਵਰਤ ਸਕਦੇ ਹਨ। ਟੈਕਨਾਲੋਜੀ ਜਾਣਕਾਰੀ ਲਈ, ਪੂਰੀ ਤਰਾਂ ਸਹਿਯੋਗੀ ਹੋਣ ਤੋਂ ਪਹਿਲਾਂ ਗਾਹਕ ਫੀਡਬੈਕ ਅਤੇ ਕਾਰਜਕੁਸ਼ਲਤਾ ਸੁਝਾਅ ਵੀ ਦੇ ਸਕਦੇ ਹਨ। ਵਧੇਰੇ-ਗੰਭੀਰ ਸੁਰੱਖਿਆ ਮੁੱਦਿਆਂ ਲਈ ਇਰੱਟਾ ਮੁਹੱਈਆ ਕੀਤਾ ਜਾਏਗਾ।

ਟੈਕਨਾਲੋਜੀ ਜਾਣਕਾਰੀ ਦੇ ਵਿਕਾਸ ਦੌਰਾਨ, ਵਾਧੂ ਭਾਗ ਵੀ ਲੋਕਾਂ ਲਈ ਜਾਂਚ ਵਾਸਤੇ ਉਪਲੱਬਧ ਹੋ ਸਕਦਾ ਹੈ। ਇਹ Red Hat ਦਾ ਕੰਮ ਹੈ ਕਿ ਆਉਣ ਵਾਲੇ ਛੋਟੇ ਜਾਂ ਵੱਡੇ ਰੀਲੀਜ਼ਾਂ ਵਿੱਚ ਟੈਕਨਾਲੋਜੀ ਜਾਣਕਾਰੀ ਨੂੰ ਪੂਰੀ ਤਰਾਂ ਸਹਿਯੋਗ ਦੇਣਾ।

ਸਟੇਟਲੈੱਸ ਲੀਨਕਸ

Red Hat Enterprise Linux 5 ਦੇ ਇਸ ਰੀਲੀਜ਼ ਵਿੱਚ ਸ਼ਾਮਿਲ ਹਨ, ਸਟੇਟਲੈੱਸ ਲੀਨਕਸ ਲਈ ਢਾਂਚੇ ਦੇ ਹਿੱਸਿਆਂ ਨੂੰ ਯੋਗ ਕਰਨਾ। ਸਟੇਟਲੈੱਸ ਲੀਨਕਸ, ਸਿਸਟਮ ਨੂੰ ਕਿਵੇਂ ਚਲਾਉਣਾ ਤੇ ਪਰਬੰਧਨ ਕਰਨਾ ਹੈ, ਬਾਰੇ ਇੱਕ ਵਿਧੀ ਹੈ ਜੋ ਕਿ ਬਹੁਤ ਸਾਰੇ ਸਿਸਟਮਾਂ ਨੂੰ ਅਦਲਾ-ਬਦਲੀ ਕਰਕੇ ਮਨਜੂਰੀ ਅਤੇ ਪਰਬੰਧਨ ਨੂੰ ਸੌਖਾ ਬਣਾਉਣ ਲਈ ਬਣਾਈ ਗਈ ਹੈ। ਅਜਿਹਾ ਮੁੱਖ ਤੌਰ ਤੇ ਤਿਆਰ ਕੀਤੇ ਸਿਸਟਮ ਪ੍ਰਤੀਬਿੰਬ ਸਥਾਪਤ ਕਰਕੇ ਕੀਤਾ ਜਾਂਦਾ ਹੈ ਜੋ ਕਿ ਸਟੇਟਲੈੱਸ ਸਿਸਟਮਾਂ ਦੀ ਵੱਡੀ ਗਿਣਤੀ ਵਿੱਚ ਓਪਰੇਟਿੰਗ ਸਿਸਟਮ ਨੂੰ ਸਿਰਫ-ਪੜਨ ਵਾਲੇ ਰੂਪ ਵਿੱਚ ਚਲਾ ਕੇ, ਹਟਾਇਆ ਅਤੇ ਪਰਬੰਧਨ ਕੀਤਾ ਜਾਂਦਾ ਹੈ (ਵਧੇਰੇ ਜਾਣਕਾਰੀ ਲਈ /etc/sysconfig/readonly-root ਵੇਖੋ)।

ਇਸ ਮੌਜੂਦਾ ਵਿਕਾਸ ਸਥਿਤੀ ਵਿੱਚ, ਸਟੇਟਲੈੱਸ ਵਿਸ਼ੇਸ਼ਤਾਵਾਂ ਲੋੜੀਂਦੇ ਉਦੇਸ਼ਾਂ ਦਾ ਸਬਸੈੱਟ ਹਨ। ਇਸੇ ਕਰਕੇ, ਸਮਰੱਥਾ ਨੂੰ ਟੈਕਨਾਲੋਜੀ ਜਾਣਕਾਰੀ ਲੇਬਲ ਕੀਤਾ ਗਿਆ ਹੈ।

ਹੇਠਾਂ Red Hat Enterprise Linux 5 ਬੀਟਾ ਵਿੱਚ ਸ਼ਾਮਿਲ ਸ਼ੁਰੂਆਤੀ ਯੋਗਤਾਵਾਂ ਦੀ ਸੂਚੀ ਹੈ:

  • NFS ਉੱਪਰ ਸਟੇਟਲੈੱਸ ਪ੍ਰਤੀਬਿੰਬ ਚਲਾ ਰਿਹਾ ਹੈ

  • NFS ਉੱਪਰ ਲੂਪਬੈਕ ਦੁਆਰਾ ਸਟੇਟਲੈੱਸ ਪ੍ਰਤੀਬਿੰਬ ਚਲਾ ਰਿਹਾ ਹੈ

  • iSCSI ਉੱਪਰ ਚੱਲ ਰਿਹਾ ਹੈ

ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਜੋ ਸਟੇਟਲੈੱਸ ਕੋਡ ਦੀ ਜਾਂਚ ਵਿੱਚ ਦਿਲਚਸਪੀ ਰੱਖਦੇ ਹਨ, http://fedoraproject.org/wiki/StatelessLinuxHOWTO ਉੱਪਰ HOWTO ਪੜੋ ਅਤੇ stateless-list@redhat.com ਨਾਲ ਜੁੜੋ।

GFS2

GFS2 ਇੱਕ ਵਿਕਾਸ ਸੰਬੰਧੀ ਤਕਨੀਕ ਹੈ ਜੋ GFS ਫਾਇਲ ਸਿਸਟਮ ਤੇ ਅਧਾਰਿਤ ਹੈ। ਜਦੋਂ ਕਿ ਪੂਰਾ ਕਿਰਿਆਸ਼ੀਲ, GFS2 ਹਾਲੇ ਉਤਪਾਦਨ-ਤਿਆਰੀ ਵਿੱਚ ਨਹੀਂ ਮੰਨਿਆ ਜਾਂਦਾ ਹੈ।GFS2 ਨੂੰ ਆਉਣ ਵਾਲੇ Red Hat Enterprise Linux 5 ਅੱਪਡੇਟ ਵਿੱਚ ਪੂਰੀ ਤਰਾਂ ਸਹਿਯੋਗ ਦੇਣ ਦਾ ਉਦੇਸ਼ ਹੈ। ਇਸ ਵਿੱਚ ਇਨ-ਪਲੇਸ ਤਬਦੀਲੀ ਸਹੂਲਤ gfs2_convert ਵੀ ਹੈ, ਜੋ ਪੁਰਾਣੇ GFS ਫਾਇਲ ਸਿਸਟਮ ਦੇ ਮੈਟਾ ਡਾਟਾ ਨੂੰ GFS2 ਵਿੱਚ ਤਬਦੀਲ ਕਰਕੇ ਅੱਪਡੇਟ ਕਰਦੀ ਹੈ।

FS-Cache

FS-Cache ਇੱਕ ਰਿਮੋਟ ਫਾਇਲ ਸਿਸਟਮ ਲਈ ਲੋਕਲ ਕੈਚਿੰਗ ਸਹੂਲਤ ਹੈ; ਜਿਸ ਨਾਲ ਉਪਭੋਗੀ NFS ਡਾਟੇ ਨੂੰ ਲੋਕਲ ਮਾਊਂਟ ਕੀਤੀ ਡਿਸਕ ਉੱਪਰ ਸੰਭਾਲ ਸਕਦੇ ਹਨ। FS-Cache ਸਹੂਲਤ ਨਿਰਧਾਰਤ ਕਰਨ ਲਈ, cachefilesd RPM ਇੰਸਟਾਲ ਕਰੋ ਅਤੇ /usr/share/doc/cachefilesd-<version>/README ਵਿੱਚ ਦਿੱਤੀਆਂ ਹਦਾਇਤਾਂ ਮੁਤਾਬਿਕ ਚੱਲੋ।

<version> ਨੂੰ ਇੰਸਟਾਲ ਕੀਤੇ cachefilesd ਪੈਕੇਜ ਦੇ ਅਨੁਸਾਰੀ ਵਰਜਨ ਨਾਲ ਤਬਦੀਲ ਕਰੋ।

Compiz

Compiz ਇੱਕ OpenGL-ਅਧਾਰਿਤ ਕੰਪੋਜ਼ਿਗ ਵਿੰਡੋ ਮੈਨੇਜਰ ਹੈ। ਰੈਗੂਲਰ ਵਿੰਡੋ ਮੈਨੇਜਮੈਂਟ ਦੇ ਨਾਲ, compiz ਵੀ ਕੰਪੋਜ਼ਿਗ ਮੈਨੇਜਰ ਦੇ ਤੌਰ ਤੇ ਕੰਮ ਕਰਦਾ ਹੈ। ਇਸ ਰੋਲ ਵਿੱਚ, compiz ਪੂਰੀ ਡੈਸਕਟਾਪ ਰੀ-ਡਰਾਇੰਗ ਨੂੰ ਸਹਿਯੋਗ ਦਿੰਦਾ ਹੈ ਤੇ ਸਮਕਾਲੀ ਬਣਾਉਂਦਾ ਹੈ, ਘੱਟ ਫਿੱਕੀ ਦਿੱਖ ਨਾਲ ਮੁਲਾਇਮ ਡੈਸਕਟਾਪ ਤੋਂ ਬਦਲਣ ਲਈ।

Compiz ਅਨੁਕੂਲਤਾ ਪ੍ਰਭਾਵਾਂ ਜਿਵੇਂ ਲਾਈਵ ਥੰਬਨੇਲ ਵਿੰਡੋ, ਵਿੰਡੋ ਡਰਾਪ ਸ਼ੈੱਡੋ, ਐਨੀਮੇਟਡ ਵਿੰਡੋ ਅਲਪੀਕਰਨ ਅਤੇ ਵਰਚੁਅਲ ਡੈਸਕਟਾਪਾਂ ਵਿੱਚ ਤਬਦੀਲੀ ਆਦਿ ਲਈ 3D ਹਾਰਡਵੇਅਰ ਪ੍ਰਵੇਗ ਵਰਤਦੀ ਹੈ।

ਮੌਜੂਦਾ ਰੈਂਡਰਿੰਗ ਢਾਂਚੇ ਵਿੱਚ ਪਾਬੰਦੀਆਂ ਦੇ ਕਾਰਨ, compiz ਡਾਇਰੈਕਟ ਰੈਂਡਰਿੰਗ OpenGL ਕਾਰਜਾਂ ਨਾਲ ਜਾਂ ਉਹਨਾਂ ਕਾਰਜਾਂ ਨਾਲ ਜੋ Xv ਐਕਸਟੈਂਸ਼ਨ ਵਰਤਦੇ ਹਨ, ਠੀਕ ਤਰਾਂ ਕੰਮ ਨਹੀਂ ਕਰ ਸਕਦਾ। ਅਜਿਹੇ ਕਾਰਜ ਖਤਰਨਾਕ ਰੈਂਡਰਿੰਗ ਵੇਖਾਂਉਂਦੇ ਹਨ; ਇਸ ਦੇ ਕਾਰਨ, compiz ਇੱਕ ਟੈਕਨਾਲੋਜੀ ਜਾਣਕਾਰੀ ਹੈ।

Ext3 ਲਈ ਸੋਧ

Red Hat Enterprise Linux 5 ਵਿੱਚ, EXT3 ਫਾਇਲ ਸਿਸਟਮ ਸਮਰੱਥਾ 8ਟੈਬਾ ਤੋਂ ਲੈ ਕੇ 16ਟੈਬਾ ਤੱਕ ਵਧਾਈ ਗਈ ਹੈ। ਇਸ ਸਮਰੱਥਾ ਨੂੰ ਟੈਕਨਾਲੋਜੀ ਜਾਣਕਾਰੀ ਦੇ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ, ਅਤੇ Red Hat Enterprise Linux 5 ਦੇ ਆਉਣ ਵਾਲੇ ਰੀਲੀਜ਼ ਵਿੱਚ ਪੂਰੇ ਸਹਿਯੋਗ ਦਾ ਉਦੇਸ਼ ਹੈ।

AIGLX

AIGLX ਇੱਕ ਟੈਕਨਾਲੋਜੀ ਜਾਣਕਾਰੀ ਵਿਸ਼ੇਸ਼ਤਾ ਹੈ ਜੋ ਪੂਰੇ ਸਹਿਯੋਗੀ X ਸਰਵਰ ਦਾ ਪ੍ਰਤੀਰੋਧ ਹੈ। ਇਸ ਦਾ ਉਦੇਸ਼ ਹੈ GL-ਪ੍ਰਵੇਗਿਤ ਪ੍ਰਭਾਵਾਂ ਨੂੰ ਮਿਆਰੀ ਡੈਸਕਟਾਪਾਂ ਉੱਪਰ ਯੋਗ ਕਰਨਾ। ਇਸ ਪਰੋਜੈਕਟ ਵਿੱਚ ਇਸ ਸ਼ਾਮਿਲ ਹੈ:

  • ਥੋੜਾ ਸੋਧਿਆ X ਸਰਵਰ

  • ਇੱਕ ਅੱਪਡੇਟ ਕੀਤਾ Mesa ਪੈਕੇਜ ਜੋ ਨਵਾਂ ਪਰੋਟੋਕਾਲ ਸਹਿਯੋਗ ਸ਼ਾਮਿਲ ਕਰਦਾ ਹੈ

ਇਹਨਾਂ ਨੂੰ ਇੰਸਟਾਲ ਕਰਨ ਨਾਲ, ਤੁਹਾਡੇ ਡੈਸਕਟਾਪ ਉੱਪਰ ਕੁਝ ਤਬਦੀਲੀਆਂ ਸਮੇਤ GL-ਪ੍ਰਵੇਗਿਤ ਪ੍ਰਭਾਵ ਹੋਣਗੇ, ਨਾਲ ਹੀ X ਸਰਵਰ ਨੂੰ ਹਟਾਏ ਬਿਨਾਂ ਹੀ ਇਹਨਾਂ ਪ੍ਰਭਾਵਾਂ ਨੂੰ ਯੋਗ ਜਾਂ ਅਯੋਗ ਕਰਨ ਲਈ ਸਹਿਯੋਗ। AIGLX ਹਾਰਡਵੇਅਰ GLX ਪ੍ਰਵੇਗ ਦੀ ਫਾਇਦਾ ਲੈਣ ਲਈ ਰਿਮੋਟ GLX ਕਾਰਜਾਂ ਨੂੰ ਵੀ ਯੋਗ ਕਰਦਾ ਹੈ।

Frysk GUI

frysk ਪਰੋਜੈਕਟ ਦਾ ਉਦੇਸ਼ ਹੈ ਇੱਕ ਸੁਚੱਜਾ, ਡਿਸਟਰੀਬਿਊਟਡ, ਹਮੇਸ਼ਾ ਸਿਸਟਮ ਨਿਗਰਾਨੀ ਅਤੇ ਡੀਬੱਗਿੰਗ ਵਾਲਾ ਜੰਤਰ ਬਣਾਉਣਾ ਜੋ ਵਿਕਾਸਵਾਦੀਆਂ ਅਤੇ ਪਰਬੰਧਕਾਂ ਨੂੰ ਇਹ ਕਰਨ ਵਿੱਚ ਸਹਿਯੋਗ ਦਿੰਦਾ ਹੈ:

  • ਚੱਲ ਰਹੇ ਕਾਰਜਾਂ ਅਤੇ ਥਰਿੱਡਾਂ ਦਾ ਪਰਬੰਧਨ ਕਰਨਾ (ਬਣਾਉਣ ਅਤੇ ਹਟਾਉਣ ਵਾਲੇ ਕਾਰਜ)

  • ਲਾਕਿੰਗ ਅਤੀਤ ਵਰਤਣ ਦੀ ਨਿਗਰਾਨੀ

  • ਡੈੱਡਲਾਕ ਵੇਖਾਓ

  • ਡਾਟਾ ਇਕੱਠਾ ਕਰੋ

  • ਕਿਸੇ ਕਾਰਜ ਨੂੰ ਸੂਚੀ ਵਿੱਚ ਚੁਣ ਕੇ ਡੀਬੱਗ ਕਰਨਾ ਜਾਂ ਕਰੈਸ਼ ਜਾਂ ਗਲਤ ਚੱਲਣ ਵਾਲੇ ਕਾਰਜਾਂ ਉੱਪਰ frysk ਨੂੰ ਸਰੋਤ ਕੋਡ (ਜਾਂ ਹੋਰ) ਵਿੰਡੋ ਖੋਲਣ ਦੀ ਮਨਜੂਰੀ ਦੇਣੀ।

Red Hat Enterprise Linux 5 ਵਿੱਚ frysk ਗਰਾਫੀਕਲ ਯੂਜ਼ਰ ਇੰਟਰਫੇਸ ਇੱਕ ਟੈਕਨਾਲੋਜੀ ਜਾਣਕਾਰੀ ਹੈ, ਜਿੱਥੇ frysk ਕਮਾਂਡ ਲਾਈਨ ਪੂਰੀ ਤਰਾਂ ਸਹਿਯੋਗੀ ਹੈ।

Systemtap

Systemtap ਫਰੀ ਸਾਫਟਵੇਅਰ (GPL) ਢਾਂਚਾ ਮੁਹੱਈਆ ਕਰਦਾ ਹੈ ਜੋ ਚੱਲ ਰਹੇ ਲੀਨਕਸ ਸਿਸਟਮਾਂ ਲਈ ਜਾਣਕਾਰੀ ਇਕੱਠੀ ਕਰਨ ਵਿੱਚ ਮਦਦ ਕਰਦਾ ਹੈ। ਇਸ ਨਾਲ ਕਾਰਜਕੁਸ਼ਲਤਾ ਜਾਂ ਫੰਕਸ਼ਨਲ ਸਮੱਸਿਆਵਾਂ ਦਾ ਹੱਲ ਹੁੰਦਾ ਹੈ। systemtap ਦੀ ਸਹਾਇਤਾ ਨਾਲ, ਵਿਕਾਸਵਾਦੀਆਂ ਨੂੰ ਹੁਣ ਮੁਸ਼ਕਿਲ ਅਤੇ ਸਮੱਸਿਆ ਵਾਲੇ ਜੰਤਰ, ਮੁੜ-ਕੰਪਾਈਲ, ਇੰਸਟਾਲ, ਮੁੜ-ਚਾਲੂ ਵਾਲੇ ਪਗਾਂ ਵਿੱਚੋਂ ਨਹੀਂ ਜਾਣਾ ਪਵੇਗਾ ਜੋ ਡਾਟਾ ਇਕੱਠਾ ਕਰਨ ਲਈ ਲੋੜੀਂਦੇ ਹੋ ਸਕਦੇ ਹਨ।

Dogtail

Dogtail ਇੱਕ GUI ਜਾਂਚ, ਸੰਦ ਅਤੇ ਫਰੇਮਵਰਕ ਹੈ ਜੋ ਪਾਈਥਨ ਵਿੱਚ ਲਿਖਿਆ ਹੈ ਜੋ ਡੈਸਕਟਾਪ ਕਾਰਜਾਂ ਨਾਲ ਸੰਪਰਕ ਕਰਨ ਲਈ ਪਹੁੰਚ ਟੈਕਨਾਲੋਜੀ ਵਰਤਦਾ ਹੈ।

ਭਾਰਤੀ ਭਾਸ਼ਾਵਾਂ ਅਤੇ ਸਿੰਨਹਾਲਾ ਲਈ ਸਹਿਯੋਗ

Red Hat Enterprise Linux 5 ਹੇਠਲੀਆਂ ਭਾਸ਼ਾਵਾਂ ਲਈ ਟੈਕਨਾਲੋਜੀ ਜਾਣਕਾਰੀ ਤੌਰ ਤੇ ਸਹਿਯੋਗ ਵੀ ਸ਼ਾਮਿਲ ਕਰਦਾ ਹੈ:

  • ਅਸਾਮੀ

  • ਕੰਨੜ

  • ਸਿੰਨਹਾਲਾ

  • ਤੇਲਗੂ

ਇਹਨਾਂ ਭਾਸ਼ਾਵਾਂ ਨੂੰ ਇੰਸਟਾਲ ਕਰਨ ਤੇ ਸਹਿਯੋਗ ਲਾਗੂ ਕਰਨ ਬਾਰੇ ਵਧੇਰੇ ਜਾਣਕਾਰੀ ਲਈ, ਇਸ ਦਸਤਾਵੇਜ਼ ਦਾ ਅੰਤਰਰਾਸ਼ਟਰੀਕਰਨ ਭਾਗ ਵੇਖੋ।

dm-multipath ਜੰਤਰ ਇੰਸਟਾਲ ਕਰਨਾ

ਐਨਾਕਾਂਡਾ ਵਿੱਚ ਹੁਣ dm-multipath ਜੰਤਰ ਨੂੰ ਖੋਜਣ, ਬਣਾਉਣ, ਅਤੇ ਇੰਸਟਾਲ ਕਰਨ ਦੀ ਯੋਗਤਾ ਹੈ। ਇਸ ਵਿਸ਼ੇਸ਼ਤਾ ਯੋਗ ਕਰਨ ਲਈ, ਕਰਨਲ ਬੂਟ ਲਾਈਨ ਵਿੱਚ mpath ਪੈਰਾਮੀਟਰ ਸ਼ਾਮਿਲ ਕਰੋ।

ਯਾਦ ਰੱਖੋ ਕਿ ਪੈਰਾਮੀਟਰ mpath ਦੇ ਨਾਲ ਬੂਟ ਫੇਲ ਹੋ ਸਕਦਾ ਹੈ ਜੇ ਜੰਤਰ ਦਾ major:minor ਨੰਬਰ ਤਬਦੀਲ ਹੁੰਦਾ ਹੈ। ਇਹ ਮੁੱਦਾ Red Hat Enterprise Linux 5 ਦੇ ਆਉਣ ਵਾਲੇ ਵਰਜਨ ਵਿੱਚ ਹੱਲ ਕੀਤਾ ਜਾਏਗਾ।

iSCSI ਸਾਫਟਵੇਅਰ ਸ਼ੁਰੂਆਤੀ (open-iscsi) ਲਈ ਇੰਸਟਾਲੇਸ਼ਨ / ਬੂਟ

ਐਨਾਕਾਂਡਾ ਵਿੱਚ ਹੁਣ iSCSI ਜੰਤਰ ਇੰਸਟਾਲ ਕਰਨ ਦੀ ਯੋਗਤਾ ਹੈ। ਬੂਟਿੰਗ ਅਤੇ ਇੰਸਟਾਲੇਸ਼ਨ QLogic qla4xxx ਹਾਰਡਵੇਅਰ ਸ਼ੁਰੂਆਤੀ ਨਾਲ ਪੂਰੀ ਤਰਾਂ ਸਹਿਯੋਗੀ ਹੈ। ਭਾਵੇਂ, iSCSI ਜੰਤਰ ਨੂੰ open-iscsi ਸਾਫਟਵੇਅਰ ਸ਼ੁਰੂਆਤੀ ਲਈ ਇੰਸਟਾਲ ਕਰਨ ਦੀ ਯੋਗਤਾ ਟੈਕਨਾਲੋਜੀ ਜਾਣਕਾਰੀ ਵਿੱਚ ਸ਼ਆਮਿਲ ਹੈ, ਇਸ ਦਾ ਕਾਰਨ ਹੇਠਲੇ ਮੁੱਦੇ ਹਨ:

  • ਪਾਠ ਢੰਗ ਇੰਸਟਾਲੇਸ਼ਨ ਮੁਕੰਨਲ ਨਹੀਂ ਹੁੰਦੀ। ਤੁਹਾਨੂੰ ਗਲਾਫੀਕਲ ਇੰਸਟਾਲੇਸ਼ਨ, ਜਾਂ ਇੱਕ ਸਵੈਚਾਲਤ ਕਿੱਕਸਟਾਰਟ ਇੰਸਟਾਲੇਸ਼ਨ ਕਰਨੀ ਚਾਹੀਦੀ ਹੈ।

  • ਮਾਧਿਅਮ-ਅਧਾਰਿਤ ਇੰਸਟਾਲੇਸ਼ਨ ਮੁਕੰਮਲ ਨਹੀਂ ਹੁੰਦੀ। ਤੁਹਾਨੂੰ ਨੈੱਟਵਰਕ-ਅਧਾਰਿਤ ਇੰਸਟਾਲੇਸ਼ਨ ਕਰਨੀ ਚਾਹੀਦੀ ਹੈ।

  • ਘਟਨਾਵਾਂ ਦੇ ਸਮੇਂ ਅਨੁਸਾਰ, ਐਨਾਕਾਂਡਾ ਸਭ iSCSI ਟਾਰਗਿਟ ਜਾਂ LUN ਨੂੰ ਲੱਭਣ ਦੇ ਅਸਮਰਥ ਹੋ ਸਕਦਾ ਹੈ। ਜਦੋਂ ਇਹ ਵਾਪਰਦੀਆਂ ਹਨ, ਇੰਸਾਟਲਰ ਸ਼ੈੱਲ ਨੂੰ iSCSI ਕਮਾਂਡਾਂ ਦੁਆਰਾ ਸਟੇਰੋਜ਼ ਸੰਰਚਿਤ ਕਰਨ ਲਈ ਵਰਤੋ।

  • iscsid ਡੈਮਨ ਠੀਕ ਤਰਾਂ ਸ਼ੁਰੂ ਨਹੀਂ ਹੋ ਸਕਦਾ। ਅਜਿਹੀ ਘਟਨਾ ਸਿਸਟਮ ਨੂੰ ਸਭ iSCSI ਗਲਤੀਆਂ ਦਾ ਪਰਬੰਧਨ ਕਰਨ ਤੋਂ ਰੋਕਦੀ ਹੈ, ਜਿਵੇਂ ਕਿ ਨੈੱਟਵਰਕ ਸਮੱਸਿਆ, SCSI/iSCSI ਸਮਾਂ ਖਤਮ ਹੋਣਾਂ, ਅਤੇ ਟਾਰਗਿਟ ਗਲਤੀਆਂ। ਇਗ ਜਾਂਚ ਕਰਨ ਲਈ ਕਿ iscsid ਡੈਮਨ ਚੱਲ ਰਿਹਾ ਹੈ, iscsiadm -m session -i ਕਮਾਂਡ ਚਲਾਓ ਅਤੇ ਜਾਂਚ ਕਰੋ ਕਿ ਸਤਰ, Internal iscsid Session State: ਮੁੱਲ ਵੇਖਾਉਂਦੀ ਹੈ (ਇਹ ਕੋਈ ਵੀ ਹੋ ਸਕਦਾ ਹੈ)।

  • ਕਈ iSCSI ਟਾਰਗਿਟ ਲਾਗੂ ਕਰਨ ਤੇ, ਸ਼ੱਟਡਾਊਨ ਕਰਨ ਤੇ ਸਿਸਟਮ ਲਟਕ ਸਕਦਾ ਹੈ।

  • ਕਈ iSCSI ਟਾਰਗਿਟ ਲਾਗੂ ਕਰਨ ਤੇ, ਮੁੜ-ਚਾਲੂ ਕਰਨ ਤੇ ਸਿਸਟਮ ਲਟਕ ਸਕਦਾ ਹੈ। ਇਸ ਦੇ ਹੱਲ ਲਈ, ਸਿਸਟਮ ਨੂੰ ਬੋਦ ਕਰੋ ਅਤੇ ਫਿਰ ਚਾਲੂ ਕਰੋ (ਸ਼ੈਸ਼ਨ ਵਿੱਚੋਂ ਮੁੜ-ਚਾਲੂ ਨਾ ਕਰੋ)।

  • IBM System p ਉੱਪਰ iSCSI ਜੰਤਰਾਂ ਤੋਂ ਠੀਕ ਤਰਾਂ ਬੂਟ ਨਹੀਂ ਹੁੰਦਾ। ਜਦੋਂ iSCSI ਜੰਤਰਾਂ ਤੇ ਇੰਸਟਾਲ ਕਰਦੇ ਹਾਂ ਤਾਂ ਇਹ ਜਾਰੀ ਹੋ ਸਕਦਾ ਹੈ, ਨਤੀਜੇ ਵਜੋਂ ਹੋਈ ਇੰਸਟਾਲੇਸ਼ਨ ਠੀਕ ਤਰਾਂ ਬੂਟ ਨਹੀਂ ਹੋਵੇਗੀ।

  • ਇੰਸਟਾਲੇਸ਼ਨ ਤੋਂ ਬਾਅਦ ਪਹਿਲੀ ਵਾਰ ਬੂਟ ਕਰਨ ਤੇ, ਤੁਸੀਂ SELinux ਗਲਤੀ ਵੇਖੋਗੇ ਜਿਵੇਂ:

    kernel: audit(1169664832.270:4): avc:  denied  { read
    } for  pid=1964 comm="iscsid" 
    

    ਇਸ ਦੇ ਹੱਲ ਲਈ, ਸਿਸਟਮ ਨੂੰ ਕਰਨਲ ਪੈਰਾਮੀਟਰ enforcing=0 ਦੇ ਕੇ ਬੂਟ ਕਰੋ। ਇੱਕ ਵਾਰ ਸਿਸਟਮ ਚਾਲੂ ਹੋਣ ਤੇ, ਮਜਬੂਰ ਢੰਗ ਵਿੱਚ ਜਾਂ ਲਈ setenforce 1 ਕਮਾਂਡ ਦਿਓ।

ਇਹ ਕਮੀਆਂ ਆਉਣ ਵਾਲੇ Red Hat Enterprise Linux 5 ਅੱਪਡੇਟ ਵਿੱਚ ਹੱਲ ਕੀਤੀਆਂ ਜਾਣਗੀਆਂ।

ਜਾਣੇ-ਪਛਾਣੇ ਮੁੱਦੇ

  • ਹੋਸਟ ਬੱਸ ਅਡਾਪਟਰ ਜੋ MegaRAID ਡਰਾਈਵਰ ਵਰਤਦਾ ਹੈ, ਨੂੰ "ਮੁੱਖ ਭੰਡਾਰ" ਇੰਮੂਲੇਸ਼ਨ ਮੋਡ ਵਿੱਚ ਚੱਲਣ ਲਈ ਨਿਰਧਾਰਤ ਕਰਨਾ ਜਰੂਰੀ ਹੈ, ਨਾ ਕਿ "I2O" ਇੰਮੂਲੇਸ਼ਨ ਮੋਡ ਵਿੱਚ। ਅਜਿਹਾ ਕਰਨ ਲਈ, ਇਹ ਪਗ ਵਰਤੋ:

    1. MegaRAID BIOS ਨਿਰਧਾਰਨ ਸਹੂਲਤ ਦਿਓ।

    2. ਅਡਾਪਟਰ ਵਿਵਸਥਾ ਮੇਨੂ ਦਿਓ।

    3. ਹੋਰ ਅਡਾਪਟਰ ਚੋਣਾਂ ਅਧੀਨ, ਇਮੂਲੇਸ਼ਨ ਚੁਣੋ ਅਤੇ ਇਸ ਨੂੰ ਮੁੱਖ ਭੰਡਾਰ ਲਈ ਨਿਰਧਾਰਤ ਕਰੋ।

    ਜੇ ਅਡਾਪਟਰ ਗਲਤੀ ਨਾਲ "I2O" ਇੰਮੂਲੇਸ਼ਨ ਲਈ ਨਿਰਧਾਰਤ ਕੀਤਾ ਗਿਆ ਹੈ, ਤਾਂ ਸਿਸਟਮ i2o ਡਰਾਈਵਰ ਨੂੰ ਲੋਡ ਕਰਨ ਦੀ ਕੋਸ਼ਿਸ਼ ਕਰੇਗਾ। ਇਹ ਅਸਫਲ ਹੋ ਜਾਵੇਗਾ, ਅਤੇ ਠੀਕ ਡਰਾਈਵਰ ਲੋਡ ਨਹੀਂ ਦੇਵੇਗਾ।

    ਪਿਛਲੇ Red Hat Enterprise Linux ਰੀਲੀਜ਼ I20 ਡਰਾਈਵਰ ਨੂੰ MegaRAID ਡਰਾਈਵਰ ਤੋਂ ਪਹਿਲਾਂ ਲੋਡ ਨਹੀਂ ਕਰ ਸਕਦੇ ਸੀ। ਇਸ ਤੋਂ ਬਿਨਾਂ, ਲੀਨਕਸ ਨਾਲ ਵਰਤੋਂ ਸਮੇਂ ਹਾਰਡਵੇਅਰ ਹਮੇਸ਼ਾ "ਮੁੱਖ ਭੰਡਾਰ" ਇੰਮੂਲੇਸ਼ਨ ਮੋਡ ਲਈ ਨਿਰਧਾਰਤ ਨਹੀਂ ਕਰਨਾ ਚਾਹੀਦਾ ਸੀ।

  • ਜਦੋਂ ਤੁਸੀਂ vcpus=2 ਨਾਲ ਸੰਰਚਿਤ ਕੀਤਾ ਪੂਰਾ ਵਰਚੁਅਲਾਈਜ਼ਡ ਗਿਸਟ ਇੰਸਟਾਲ ਕਰਦੇ ਹੋ, ਪੂਰਾ ਵਰਚੁਅਲਾਈਜ਼ਡ ਗਿਸਟ ਬੂਟ ਹੋਣ ਲਈ ਬਿਨਾਂ ਕਿਸੇ ਕਾਰਨ ਜਿਆਦਾ ਸਮਾਂ ਲੈ ਸਕਦਾ ਹੈ।

    ਇਸ ਤੇ ਕੰਮ ਕਰਨ ਲਈ, ਹੌਲੀ-ਬੂਟਿੰਗ ਵਾਲਾ ਗਿਸਟ xm destroy <guest id> ਕਮਾਂਡ ਵਰਤ ਕੇ ਖਤਮ ਕਰ ਦਿਓ ਅਤੇ ਫਿਰ ਇਸੇ ਗਿਸਟ ਨੂੰ ਬਾਅਦ ਵਿੱਚ ਚਾਲੂ ਕਰਨ ਲਈ xm create <guest id> ਕਮਾਂਡ ਵਰਤੋ।

  • Red Hat Enterprise Linux 5 ਵਿੱਚ openmpi-1.1.1-4.el5 (OFED 1.1 ਡਿਸਟਰੀਬਿਊਸ਼ਨ ਤੋਂ) ਸ਼ਾਮਿਲ ਹੈ, ਜੋ ਪੂਰੀ ਤਰਾਂ ਬਾਹਰ ਆਉਣ ਲਈ ਬਣਾਇਆ ਗਿਆ ਹੈ। ਇਹ openmpi ਸਟੈਕ ਦੇ ਕੰਮ ਕਰਨ ਤੋਂ ਬਾਅਦ ਸਮੇਂ ਦੇ ਬਦਲਣ ਨਾਲ ਵਾਪਰਦਾ ਹੈ।

    openmpi ਦੇ ਅੱਪਡੇਟ ਵਰਜਨ ਲਈ, ਕਿਰਪਾ ਕਰਕੇ http://people.redhat.com/dledford/Infiniband/openmpi ਵੇਖੋ

  • Windows Server 2003 ਨੂੰ ਗਿਸਟ ਦੇ ਤੌਰ ਤੇ ਪੂਰੇ ਵਰਚੁਅਲਾਈਜ਼ਡ Red Hat Enterprise Linux 5 ਸਿਸਟਮ ਉੱਪਰ ਇੰਸਟਾਲ ਕਰਦੇ ਸਮੇਂ ਇੰਸਟਾਲੇਸ਼ਨ ਦਾ ਪਹਿਲਾ ਪੜਾਅ ਮੁਕੰਮਲ ਹੋਣ ਤੇ ਬੰਦ ਹੋ ਜਾਂਦਾ ਹੈ। ਜਦੋਂ ਅਜਿਹਾ ਵਾਪਰਦਾ ਹੈ, ਗਰਾਫੀਕਲ ਕੰਸੋਲ ਵਿੰਡੋ ਬੰਦ ਹੁੰਦੀ ਹੈ, ਅਤੇ ਵਰਚੁਅਲ ਮਸ਼ੀਨ ਮੈਨੇਜਰ ਉੱਪਰ ਮਸ਼ੀਨਾਂ ਦੀ ਸੂਚੀ ਵਿੱਚੋਂ ਗਿਸਟ ਹਟ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ Broken pipe ਗਲਤੀ ਆਉਂਦੀ ਹੈ।

    ਇਹ ਮੁੱਦਾ Red Hat Enterprise Linux 5 ਦੇ ਆਉਣ ਵਾਲੇ ਅੱਪਡੇਟ ਵਿੱਚ ਹੱਲ ਕੀਤਾ ਜਾਏਗਾ। ਇਸ ਤੇ ਕੰਮ ਕਰਨ ਲਈ, ਟਰਮੀਨਲ ਉੱਪਰ ਹੇਠਲੀ ਕਮਾਂਡ ਵਰਤੋ:

    xm create /etc/xen/<name of guest machine>

    ਬਾਅਦ ਵਿੱਚ, ਵਰਚੁਅਲ ਮਸ਼ੀਨ ਖੋਲੋ।

  • CD/DVD ਤੋਂ ਪੂਰਾ ਵਰਚੁਅਲਾਈਜ਼ਡ Windows Server 2003 ਬਣਾਉਣ ਸਮੇਂ, ਮੁੜ-ਚਾਲੂ ਹੋਣ ਤੇ ਗਿਸਟ ਇੰਸਟਾਲ ਦਾ ਦੂਜਾ ਪੜਾਅ ਜਾਰੀ ਨਹੀਂ ਹੋਏਗਾ।

    ਇਸ ਦੇ ਹੱਲ ਲਈ, /etc/xen/<name of guest machine> ਵਿੱਚ CD / DVD ਜੰਤਰ ਦੀ ਇਕਾਈ ਵਾਲੀ ਸਤਰ ਦੇ ਕੇ ਸੋਧ ਕਰੋ।

    ਜੇ ਸਧਾਰਨ ਫਾਇਲ ਲਈ ਇੰਸਟਾਲੇਸ਼ਨ ਨੂੰ ਵਰਚੁਅਲ ਜੰਤਰ ਦੇ ਤੌਰ ਵਰਤੀ ਗਈ ਹੈ, ਤਾਂ disk ਸਤਰ ਜੋ /etc/xen/<name of guest machine> ਵਿੱਚ ਹੈ, ਇਸ ਤਰਾਂ ਪੜੀ ਜਾਏਗੀ:

    disk = [ 'file:/PATH-OF-SIMPLE-FILE,hda,w']
    

    ਮੇਜ਼ਬਾਨ ਉੱਪਰ /dev/dvd ਦੇ ਤੌਰ ਤੇ ਸਥਾਪਤ ਕੀਤਾ ਇੱਕ DVD-ROM ਜੰਤਰ ਇੰਸਟਾਲੇਸ਼ਨ ਦੇ ਦੂਜੇ ਪੜਾਅ ਵਿੱਚ hdc ਤੌਰ ਤੇ 'phy:/dev/dvd,hdc:cdrom,r' ਐਂਟਰੀ ਦੇ ਕੇ ਉਪਲੱਬਧ ਕੀਤਾ ਜਾ ਸਕਦਾ ਹੈ। ਇਵੇਂ ਹੀ, ਡਿਸਕ ਲਾਈਨ ਇਸ ਤਰਾਂ ਹੋਣੀ ਚਾਹੀਦੀ ਹੈ:

    disk = [ 'file:/opt/win2003-sp1-20061107,hda,w', 'phy:/dev/dvd,hdc:cdrom,r']
    

    ਵਰਤਣ ਲਈ ਛੋਟਾ ਜੰਤਰ ਮਾਰਗ ਤੁਹਾਡੇ ਹਾਰਡਵੇਅਰ ਮੁਤਾਬਿਕ ਬਦਲ ਸਕਦੀ ਹੈ।

  • rmmod xennet ਦੇ ਨਾਲ domU ਕਰੈਸ਼ ਹੋ ਜਾਂਦਾ ਹੈ; ਇਹ ਵਰਚੁਅਲਾਈਜੇਸ਼ਨ ਵਿਸ਼ੇਸ਼ਤਾ ਵਿੱਚ ਗਰਾਂਟ ਟੇਬਲ ਮੁੱਦੇ ਦੇ ਕਰਕੇ ਹੈ। ਨਾ-ਸਮਕਾਲੀ ਗਰਾਂਟ ਟੇਬਲ ਕਾਰਵਾਈ ਲਈ ਵਰਚੁਅਲਾਈਜੇਸ਼ਨ ਵਿਸ਼ੇਸ਼ਤਾ ਲਈ ਵਰਤਮਾਮਨ ਅਯੋਗਤਾ ਕਰਕੇ, ਗਿਸਟ ਵਿੱਚ xennet ਮੈਡਿਊਲ ਅਨਲੋਡ ਕਰਨਾ ਸੁਰੱਖਿਅਤ ਨਹੀਂ ਹੈ। ਅਜਿਹੇ ਮੌਕੇ, ਗਰਾਂਟ ਟੇਬਲ ਬੈਕਐਂਡ-ਫਰੰਟਐਂਡ ਸੰਪਰਕ ਲਈ ਵਰਤੇ ਜਾਂਦੇ ਹਨ, ਅਤੇ ਕੋਈ ਗਰੰਟੀ ਨਹੀਂ ਕਿ ਹਵਾਲੇ ਰੀਲੀਜ਼ ਹੋਣਗੇ, ਜਿਸ ਦੇ ਕਾਰਨ ਮੈਮੋਰੀ ਲੀਕ ਹੋ ਸਕਦੀ ਹੈ।

    ਇਹ ਮੁੱਦਾ Red Hat Enterprise Linux 5 ਦੇ ਅਗਲੇ ਰੀਲੀਜ਼ ਵਿੱਚ ਹੱਲ ਕੀਤਾ ਜਾਏਗਾ।ਹੁਣ, ਉਪਭੋਗੀਆਂ ਨੂੰ ਗਿਸਟ ਵਿੱਚ xennet ਮੈਡਿਊਲ ਨੂੰ ਅਨਲੋਡ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

  • ethtool eth0 ਚਲਾਉਣ ਨਾਲ ਈਥਰਨੈੱਟ ਕਾਰਡ ਵਿਵਸਥਾ ਬਾਰੇ ਅਧੂਰੀ ਜਾਣਕਾਰੀ ਵਾਲੀ ਆਊਟਪੁੱਟ ਆਉਂਦੀ ਹੈ। ਅਜਿਹਾ ਸਿਰਫ ਵਰਚੁਅਲਾਈਜ਼ਡ ਕਰਨਲ ਵਾਲੇ ਸਿਸਟਮਾਂ ਉੱਪਰ ਵਾਪਰਦਾ ਹੈ, ਕਿਉਂਕਿ ਵਰਚੁਅਲਾਈਜੇਸ਼ਨ ਵਿਸ਼ੇਸ਼ਤਾ ਨੈੱਟਵਰਕ ਸੈੱਟਅੱਪ ਵਰਤਦੀ ਹੈ ਜਿੱਥੇ ਭੌਤਿਕ ਈਥਰਨੈੱਟ ਜੰਤਰ ਨੂੰ peth0 ਦੇ ਤੌਰ ਤੇ ਪਹਿਚਾਣ ਹੁੰਦੀ ਹੈ। ਇਸ ਤਰਾਂ, ਭੌਤਿਕ ਈਥਰਨੈੱਟ ਜੰਤਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕਮਾਂਡ ਹੈ ethtool peth0

  • nVidia CK804 ਚਿੱਪਸੈੱਟ ਵਾਲੀਆਂ ਮਸ਼ੀਨਾਂ ਉੱਪਰ Red Hat Enterprise Linux 5 ਵਰਤਣ ਸਮੇਂ, ਤੁਹਾਨੂੰ ਹੇਠਾਂ ਦਿੱਤੇ ਵਾਂਗ ਕਰਨਲ ਸੁਨੇਹੇ ਮਿਲ ਸਕਦੇ ਹਨ:

    kernel: assign_interrupt_mode Found MSI capability
    kernel: pcie_portdrv_probe->Dev[005d:10de] has invalid IRQ. Check vendor BIOS
    

    ਇਹ ਸੁਨੇਹੇ ਦੱਸਦੇ ਹਨ ਕਿ ਕੁਝ PCI-E ਪੋਰਟਾਂ IRQs ਬੇਨਤੀ ਨਹੀਂ ਕਰ ਰਹੀਆਂ। ਅੱਗੇ, ਇਹ ਸੁਨੇਹੇ ਕਿਸੇ ਵੀ ਤਰਾਂ, ਮਸ਼ੀਨ ਦੇ ਕਿਰਿਆ ਤੇ ਪ੍ਰਭਾਵ ਨਹੀਂ ਪਾਉਂਦੇ।

  • ਕੁਝ Cisco Aironet ਵਾਇਰਲੈੱਸ ਜੰਤਰ ਨੈੱਟਵਰਕ-ਮੈਨੇਜਰ ਨੂੰ ਵਾਇਰਲੈੱਟ ਨੈੱਟਵਰਕ ਜੋ ਬਰਾਡਕਾਸਟ SSID ਨਹੀਂ ਵਰਤਦੇ, ਲਈ ਕੁਨੈਕਸ਼ਨ ਵੇਰਵਾ ਸੰਭਾਲਣ ਤੋਂ ਰੋਕਦੇ ਹਨ। ਅਜਿਹਾ Cisco Aironet ਵਾਇਰਲੈੱਸ ਜੰਤਰ ਫਰਮਵੇਅਰ ਕਮੀਆਂ ਕਰਕੇ ਹੁੰਦਾ ਹੈ।

  • ਲੈਪਟਾਪ ਜਿਨਾਂ ਉੱਪਰ Cisco Aironet MPI-350 ਵਾਇਰਲੈੱਸ ਕਾਰਡ ਹਨ, ਨੈੱਟਵਰਕ-ਅਧਾਰਿਤ ਇੰਸਟਾਲੇਸ਼ਨ ਦੌਰਾਨ ਵਾਇਰਡ ਈਥਰਨੈੱਟ ਪੋਰਟ ਵਰਤ ਕੇ DHCP ਸਿਰਨਾਵਾਂ ਲੈਂ ਸਮੇਂ ਲਟਕ ਜਾਂਦੇ ਹਨ।

    ਇਸ ਮੁੱਦੇ ਦੇ ਹੱਲ ਲਈ, ਆਪਣੀ ਇੰਸਟਾਲੇਸ਼ਨ ਲਈ ਲੋਕਲ ਮਾਧਿਅਮ ਵਰਤੋ। ਇਸ ਦੇ ਉਲਟ, ਤੁਸੀਂ ਇੰਸਟਾਲੇਸ਼ਨ ਤੋਂ ਪਹਿਲਾਂ ਲੈਪਟਾਪ BIOS ਵਿੱਚ ਵਾਇਰਲੈੱਸ ਕਾਰਡ ਅਯੋਗ ਕਰ ਸਕਦੇ ਹੋ। (ਇੰਸਟਾਲੇਸ਼ਨ ਤੋਂ ਬਾਅਦ ਤੁਸੀਂ ਵਾਇਰਲੈੱਸ ਕਾਰਡ ਨੂੰ ਮੁੜ-ਯੋਗ ਕਰ ਸਕਦੇ ਹੋ)।

  • ਹੁਣ, system-config-kickstart ਪੈਕੇਜ ਚੋਣ ਲਈ ਸਹਿਯੋਗੀ ਨਹੀਂ ਹੈ। ਜਦੋਂ system-config-kickstart ਵਰਤਦੇ ਹਾਂ, ਪੈਕੇਜ ਚੋਣ ਦੱਸਦੀ ਹੈ ਕਿ ਇਹ ਅਯੋਗ ਹੈ। ਇਸ ਦਾ ਕਾਰਨ ਹੈ ਕਿ system-config-kickstart ਗਰੁੱਪ ਜਾਣਕਾਰੀ ਇਕੱਠੀ ਕਰਨ ਲਈ yum ਵਰਤਦੀ ਹੈ, ਪਰ Red Hat Network ਨਾਲ ਜੁੜਨ ਲਈ yum ਸੰਰਚਿਤ ਕਰਨ ਵਿੱਚ ਅਸਮਰਥ ਹੈ।

    Red Hat Enterprise Linux 5 ਦੇ ਅਗਲੇ ਰੀਲੀਜ਼ ਲਈ ਇਸ ਮੁੱਦੇ ਦੀ ਜਾਂਚ ਹੋ ਰਹੀ ਹੈ। ਹੁਣ, ਤੁਹਾਨੂੰ ਆਪਣੀ ਕਿੱਕਸਟਾਰਟ ਫਾਇਲ ਵਿੱਚ ਦਸਤੀ ਪੈਕੇਜ ਅੱਪਡੇਟ ਕਰਨ ਦੀ ਲੋੜ ਹੈ। ਕਿੱਕਸਟਾਰਟ ਫਾਇਲ ਖੋਲਣ ਲਈ system-config-kickstart ਵਰਤਦੇ ਸਮੇਂ, ਇਹ ਪੂਰੀ ਪੈਕੇਜ ਜਾਣਕਾਰੀ ਰੱਖਦੀ ਹੈ ਅਤੇ ਸੰਭਾਲਣ ਸਮੇਂ ਇਸ ਨੂੰ ਮੁੜ ਲਿਖਦੀ ਹੈ।

  • SATA ਕੰਟਰੋਲਰ ਵਾਲੇ ਸਿਸਟਮ ਬੂਟ ਹੋਣ ਸਮੇਂ ਰੁਕ ਸਕਦਾ ਹੈ, ਅਤੇ ਹੇਠਲਾ ਗਲਤੀ ਸੁਨੇਹਾ ਦਿਸਦਾ ਹੈ:

    ata2: port is slow to respond, please be patient
    

    ਬਾਅਦ ਵਿੱਚ, ਹੇਠਲਾ ਗਲਤੀ ਸੁਨੇਹਾ ਦਿਸਦਾ ਹੈ:

    ata2: reset failed, giving up
    

    ਧਿਆਨ ਰੱਖੋ ਕਿ ਦੂਜੇ ਗਲਤੀ ਸੁਨੇਹੇ ਤੋਂ ਬਾਅਦ, ਸਿਸਟਮ ਸਧਾਰਨ ਬੂਟ ਕਾਰਜ ਜਾਰੀ ਕਰੇਗਾ। ਸਿਸਟਮ ਉੱਪਰ ਟਾਈਮ ਖਰਾਬੀ ਛੱਡ ਕੇ ਕੋਈ ਖਰਾਬੀ ਨਹੀਂ ਹੈ ਕਿਉਂ ਕਿ SATA ਡਰਾਈਵਾਂ ਭੌਤਿਕ ਰੂਪ ਵਿੱਚ ਦਿੱਤੀਆਂ ਹਨ, ਅਤੇ ਇਹ ਠੀਕ ਤਰਾਂ ਨਾਲ ਖੋਜੀਆਂ ਜਾਣਗੀਆਂ।

  • 4-ਸਾਕਟ AMD Sun Blade X8400 ਸਰਵਰ ਮੈਡਿਊਲ ਸਿਸਟਮ ਜਿਸ ਉੱਪਰ ਮੈਮੋਰੀ ਨੂੰ node 0 ਵਿੱਚ ਸੰਰਚਿਤ ਨਹੀਂ ਕੀਤਾ ਗਿਆ ਇਸ ਲਈ ਬੂਟ ਦੌਰਾਨ ਪੈਨਿਕ ਹੋਵੇਗਾ। ਕਰਨਲ ਪੈਨਿਕ ਹਟਾਉਣ ਲਈ ਸਿਸਟਮ ਮੈਮੋਰੀ ਨੂੰ node 0 ਵਿੱਚ ਸੰਰਚਿਤ ਕੂਤਾ ਹੋਣਾ ਚਾਹੀਦਾ ਹੈ।

  • ਐਨਾਕਾਂਡਾ ਦੁਆਰਾ LVM ਪ੍ਰਤੀਬਿੰਬ ਜੰਤਰ ਉੱਪਰ ਇੰਸਟਾਲ ਕਰਨ ਲਈ ਸਹਿਯੋਗ ਨਹੀਂ ਹੈ। ਇਹ ਯੋਗਤਾ Red Hat Enterprise Linux 5 ਦੇ ਆਉਣ ਵਾਲੇ ਅੱਪਡੇਟ ਵਿੱਚ ਸ਼ਾਮਿਲ ਕੀਤੇ ਜਾਣਗੇ।

  • NFS ਸਰਵਰ ਦੀ Red Hat Enterprise Linux ISO ਪ੍ਰਤੀਬਿੰਬਾਂ ਵਾਲੀ ਡਾਇਰੈਕਟਰੀ ਤੋਂ Red Hat Enterprise Linux 5 ਇੰਸਟਾਲ ਕਰਨ ਸਮੇਂ, ਐਨਾਕਾਂਡਾ ਹੇਠਲਾ ਗਲਤੀ ਸੁਨੇਹਾ ਦੇ ਸਕਦਾ ਹੈ:

    ਪੈਕੇਜ ਮੈਟਾਡਾਟਾ ਪੜਨ ਤੋਂ ਅਸਮਰਥ। ਇਸ ਦਾ ਕਾਰਨ ਹੋ ਸਕਦਾ ਹੈ ਕਿ ਰਿਪੋ-ਡਾਟਾ ਡਾਇਰੈਕਟਰੀ ਗੁੰਮ ਹੈ। 
    ਕਿਰਪਾ ਕਰਕੇ ਜਾਂਚ ਕਰੋ ਕਿ ਤੁਹਾਡੀ ਇੰਸਟਾਲ ਲੜੀ ਠੀਕ ਤਰਾਂ ਬਣਾਈ ਗਈ ਹੈ। ਰਿਪੋਜ਼ਟਰੀ ਲਈ 
    repomd.xml ਫਾਇਲ ਖੋਲ/ਪੜ ਨਹੀਂ ਸਕਿਆ:
    

    ਇਹ ਸਮੱਸਿਆ ਆਉਂਦੀ ਹੈ ਜੇ ISO ਪ੍ਰਤੀਬਿੰਬ ਵਾਲੀ ਡਾਇਰੈਕਟਰੀ ਵਿੱਚ ਇੱਕ ਅਧੂਰੀ ਖੁੱਲੀ ਇੰਸਟਾਲੇਸ਼ਨ ਲੜੀ ਹੈ (ਉਦਾਹਰਨ ਲਈ, ਪਹਿਲੇ ISO ਵਿੱਚੋਂ /images ਡਾਇਰੈਕਟਰੀ)। ਅਜਿਹੀਆਂ ਡਾਇਰੈਕਟਰੀਆਂ ਦੀ ਮੌਜੂਦਗੀ ਨਾਲ ਉੱਪਰ ਦਿੱਤੀ ਗਲਤੀ ਆ ਸਕਦੀ ਹੈ।

    ਇਸ ਗਲਤੀ ਤੋਂ ਬਚਣ ਲਈ, ਲੜੀ ਨੂੰ ਸਿਰਫ ਇੰਸਟਾਲੇਸ਼ਨ ISO ਪ੍ਰਤੀਬਿੰਬਾਂ ਵਾਲੀ ਡਾਇਰੈਕਟਰੀ ਨੂੰ ਛੱਡ ਕੇ ਹੋਰ ਕਿਤੇ ਖੋਲੋ।

  • ਬੂਟ-ਸਮੇਂ /var/log/boot.log ਵਿਚਲੀ ਲਾਗਿੰਗ Red Hat Enterprise Linux 5 ਦੇ ਇਸ ਰੀਲੀਜ਼ ਵਿੱਚ ਉਪਲੱਬਧ ਨਹੀਂ ਹੈ। ਇੱਕ ਅਨੁਸਾਰੀ ਕਾਰਜਕੁਸ਼ਲਤਾ Red Hat Enterprise Linux 5 ਦੇ ਆਉਣ ਵਾਲੇ ਅੱਪਡੇਟ ਵਿੱਚ ਸ਼ਾਮਿਲ ਕੀਤੀ ਜਾਵੇਗੀ।

  • accraid ਕੰਟਰੋਲਰ ਨਾਲ ਜੁੜੀਆਂ ਡਿਸਕਾਂ ਦਾ ਡੰਪ ਲੈਣ ਲਈ ਨਾ ਤਾਂ kexec ਤੇ ਨਾ ਹੀ kdump ਯੋਗ ਹੈ।

    ਇਸ ਮੁੱਦੇ ਦੇ ਹੱਲ ਲਈ, ਨੈੱਟਵਰਕ ਡੰਪਿੰਗ ਲਈ scp ਵਰਤੋ। ਦੂਜੇ ਪਾਸੇ, ਤੁਸੀਂ ਵੱਖਰੇ ਕੰਟਰੋਲਰ ਦੁਆਰਾ ਡਿਸਕ ਉੱਪਰ ਵੀ ਡੰਪ ਲੈ ਸਕਦੇ ਹੋ।

  • ਸੈਕੰਡਰੀ ਡੈੱਲ (Dell) ਮਾਨੀਟਰ ਨਾਲ ਜੁੜੇ ਡੌਕਿੰਗ ਸਟੇਸ਼ਨ ਉੱਪਰ IBM T43 ਲੈਪਟਾਪ ਵਰਤਣ ਸਮੇਂ, ਬੂਟ-ਹੋਣ ਤੋ ਲੈਪਟਾਪ ਅਤੇ ਸੈਕੰਡਰੀ ਸਕਰੀਨ ਦੋਨੋ ਗਲਤ ਰੈਜ਼ੋਲੂਸ਼ਨ ਵੇਖਾਉਂਦੇ ਹਨ।

    ਬਾਅਦ ਵਾਲੇ ਲਾਗਇਨ ਦੌਰਾਨ ਇਸ ਤੋਂ ਬਚਣ ਲਈ, ਹੇਠਲੇ ਪਗ ਵਰਤੋ:

    1. ਵਿਵਸਥਾ ਵੇਖਾਓ ਮੇਨੂ ਨੂੰ system-config-display ਕਮਾਂਡ ਵਰਤ ਕੇ ਖੋਲੋ।

    2. ਦੋਹਰਾ ਮੁੱਖ ਟੈਬ ਦਬਾਓ।

    3. ਦੋਹਰਾ ਮੁੱਖ ਵਰਤੋ ਚੁਣੋ ਅਤੇ ਸੈਕੰਡਰੀ ਮਾਨੀਟਰ ਲਈ ਸੰਰਚਨਾ ਦਿਓ।

    4. ਸਿਸਟਮ ਮੁੜ-ਚਲਾਓ

  • ਸਪਲਿਟ ਇੰਸਟਾਲੇਸ਼ਨ ਮਾਧਿਅਮ -- ਖਾਸ ਕਰਕੇ ਮਲਟੀਪਲ CD-ROMs ਵਰਤ ਕੇ ਪੂਰਾ ਵਰਚੁਅਲਾਈਜ਼ਡ ਗਿਸਟ ਇੰਸਟਾਲ ਕਰਨ ਨਾਲ -- ਫਲੇ ਹੋ ਸਕਦਾ ਹੈ ਜਦੋਂ ਇੰਸਟਾਲੇਸ਼ਨ CDs ਵਿਚਕਾਰ ਤਬਦੀਲ ਕੀਤਾ ਜਾਂਦਾ ਹੈ। ਗਿਸਟ OS ਇੰਸਟਾਲੇਸ਼ਨ ਕਾਰਜ ਦੌਰਾਨ, ਹੋ ਸਕਦਾ ਹੈ ਕਿ ਉਪਭੋਗੀ ਇੰਸਟਾਲੇਸ਼ਨ CDs ਮਾਊਂਟ ਨਾ ਕਰਾ ਸਕੇ ਜਾਂ ਬਾਹਰ ਨਾ ਕੱਢ ਸਕੇ, ਜਿਸ ਨਾਲ ਇੰਸਟਾਲੇਸ਼ਨ ਮੁਕੰਮਲ ਨਹੀਂ ਹੋ ਸਕਦੀ।

    ਇਸੇ ਤਰਾਂ, ਇਸ ਸਿਫਾਰਸ਼ ਕੀਤੀ ਜਾਂਦੀ ਹੈ ਕਿ ਗਿਸਟ OS ਇੰਸਟਾਲੇਸ਼ਨ ਕਾਰਜ ਦੌਰਾਨ CD-ROM ਪ੍ਰਤੀਬਿੰਬਾਂ ਵਿਚਕਾਰ ਤਬਦੀਲੀ ਕਰਨ ਲਈ QEMU ਮਾਨੀਟਰ ਵਰਤੋ। ਵਿਧੀ ਇਸ ਤਰਾਂ ਹੈ:

    1. ਗਿਸਟ OS ਲਈ ਗਰਾਫੀਕਲ VNC ਕੰਸੋਲ ਖੋਲੋ।

    2. ਗਿਸਟ OS ਵਿੱਚ CD-ROM ਜੰਤਰ ਨੂੰ ਅਨਮਾਊਂਟ ਕਰ ਰਿਹਾ ਹੈ।

    3. Ctrl-Alt-2 ਦਬਾ ਕੇ QEMU ਮਾਨੀਟਰ ਕੰਸੋਲ ਤੇ ਜਾਓ।

    4. eject hdc ਕਮਾਂਡ ਚਲਾਓ।

    5. change hdc <ਮੇਜ਼ਬਾਨ ਸਿਸਟਮ ਵਿੱਚ CD-ROM ਦਾ ਮਾਰਗ> ਕਮਾਂਡ ਚਲਾਓ।

    6. Ctrl-Alt-1 ਦਬਾ ਕੇ ਗਿਸਟ OS ਕੰਸੋਲ ਤੇ ਪਿੱਛੇ ਜਾਓ।

    7. ਗਿਸਟ OS ਉੱਪਰ CD-ROM ਮਾਊਂਟ ਕਰੋ।

    ਯਾਦ ਰੱਖੋ ਜਦੋਂ ਰੈਗੂਲਰ VNC ਕਲਾਈਂਟ ਵਰਤਦੇ ਹੋ ਤਾਂ X ਸਰਵਰ ਉੱਪਰ Ctrl-Alt-2 ਅਤੇ Ctrl-Alt-1 ਕਮਾਂਡ ਨੂੰ ਸਮਝਣਾ ਵਿੱਚ ਮੁਸ਼ਕਿਲ ਆ ਸਕਦਾ ਹੈ। virt-manager ਵਿੱਚ ਇਸ ਦੇ ਹੱਲ ਲਈ, sticky keys ਵਰਤੋ। Ctrl ਨੂੰ ਤਿੰਨ ਵਾਰ ਦਬਾਉਣ ਨਾਲ "sticky" ਬਣਾ ਦਿੰਦਾ ਹੈ ਜਦੋਣ ਤੱਕ ਅਗਲਾ ਨਾਨ-ਮੋਡੀਫਾਇਰ ਦਬਾਇਆ ਨਹੀਂ ਜਾਂਦਾ। ਇਸੇ ਤਰਾਂ, Ctrl-Alt-1 ਭੇਜਣ ਲਈ, Ctrl ਨੂੰ Ctrl-Alt-1 ਦਬਾਉਣ ਤੋਂ ਪਹਿਲਾਂ ਦੋ ਵਾਰ ਦਬਾਓ।

  • Red Hat Enterprise Linux 5 ਡਰਾਈਵਰ ਅੱਪਡੇਟ ਮਾਡਲ ਤਬਦੀਲ ਕੀਤਾ initrd ਪ੍ਰਤੀਬਿੰਬ ਬਣਾਉਂਦਾ ਹੈ ਜਦੋਂ ਇੱਕ kmod ਪੈਕੇਜ ਇੰਸਟਾਲ ਹੁੰਦਾ ਹੈ ਜਿਸ ਵਿੱਚ ਬੂਟ-ਮਾਰਗ ਤਬਦੀਲੀ ਡਰਾਈਵਰ ਸ਼ਾਮਿਲ ਹੁੰਦਾ ਹੈ। ਅਜਿਹੇ ਸਮੇਂ, ਬੈਕਅੱਪ initrd ਪ੍ਰਤੀਬਿੰਬਾਂ ਦੀ ਗਿਣਤੀ ਨਾਲ ਜਲਦੀ ਹੀ /boot ਭਾਗ ਭਰ ਜਾਵੇ, ਖਾਸ ਕਰਕੇ ਜੇ ਸਿਸਟਮ ਡਰਾਈਵਰ ਅੱਪਡੇਟ ਅਧੀਨ ਗੁਜ਼ਰ ਰਿਹਾ ਹੈ।

    ਇਸੇ ਤਰਾਂ, ਇਹ ਸਿਫਾਰਸ਼ ਕੀਤੀ ਜਾਂਦੀ ਹੈ ਤੁਸੀਂ /boot ਭਾਗ ਉੱਪਰ ਖਾਲੀ ਸਪੇਸ ਦਾ ਪਰਬੰਧਨ ਕਰੋ ਜੇ ਤੁਸੀਂ ਲਗਾਤਾਰ ਡਰਾਈਵਰ ਅੱਪਡੇਟ ਕਰ ਰਹੇ ਹੋ। ਤੁਸੀਂ /boot ਵਿੱਚ ਪੁਰਾਣੇ initrd ਪ੍ਰਤੀਬਿੰਬ ਹਟਾ ਕੇ ਵਧੇਰੇ ਸਪੇਸ ਬਣਾ ਸਕਦੇ ਹੋ; ਇਹਨਾਂ ਫਾਇਲਾ ਦੇ ਅੰਤ ਵਿੱਚ .img0, .img1, .img2 ਹੁੰਦਾ ਹੈ।

  • ਹਟਾਉਣ-ਯੋਗ ਮਾਧਿਅਮ ਤੇ ਸਵੈ-ਚਾਲੂ ਹੋਣਾ ਅਯੋਗ ਕੀਤਾ ਹੈ। Red Hat Enterprise Linux ਸਪਲੀਮੈਂਟਰੀ CD ਤੋਂ ਪੈਕੇਜ ਇੰਸਟਾਲ ਕਰਨ ਲਈ, CD ਇੰਸਟਾਲਰ ਨੂੰ ਹੇਠ ਦਿੱਤੀ ਕਮਾਂਡ ਨਾਲ ਦਸਤੀ ਚਲਾਓ:

    system-cdinstall-helper /media/path-to-mounted-drive

  • ਜਦੋਂ Red Hat Enterprise Linux 4 ਤੋਂ Red Hat Enterprise Linux 5 ਅੱਗਰੇਡ ਕਰਦੇ ਹਾਂ, ਡਿਪਲਾਇਮੈਂਟ ਗਾਈਡ ਸਵੈ ਇਸਟਾਲ ਨਹੀਂ ਹੁੰਦੀ। ਤੁਹਾਨੂੰ ਅੱਪਗਰੇਡ ਤੋਂ ਬਾਅਦ ਇਸ ਨੂੰ ਦਸਤੀ ਇੰਸਟਾਲ ਕਰਨ ਲਈ pirut ਕਮਾਂਡ ਵਰਤਣੀ ਪਵੇਗੀ।

  • ਇੱਕ autofs ਬੱਗ ਮਲਟੀ-ਮਾਊਂਟ ਨੂੰ ਠੀਕ ਤਰਾਂ ਕੰਮ ਕਰਨ ਤੋਂ ਰੋਕਦਾ ਹੈ।

    ਮਿਆਦ ਪੁੱਗਣ ਦੌਰਾਨ, ਜੇ ਚੁਣੇ ਗਏ ਆਖਰੀ ਮਲਟੀ-ਮਾਊਂਟ ਹਿੱਸਾ ਇਸ ਨਾਲ ਸੰਬੰਧਿਤ ਮਾਊਂਟ ਨਹੀਂ ਹੈ ਜਦੋਂ ਦੂਜੇ ਹਿੱਸੇ ਰੁੱਝੇ ਹਨ, autofs ਗਲਤੀ ਨਾਲ ਮਲਟੀ-ਮਾਊਂਟ ਨੂੰ ਮਿਆਦ ਪੁੱਗਿਆ ਦੱਸਦੀ ਹੈ। ਇਸ ਨਾਲ ਮਲਟੀ-ਨਾਊਂਟ ਦੀ ਮਿਆਦ ਅਧੂਰੀ ਪੁੱਗ ਜਾਂਦੀ ਹੈ, ਜਿਸ ਦੇ ਨਤੀਜੇ ਵਜੋਂ ਮਲਟੀ-ਮਾਊਂਟ ਹੋਰ ਬੇਨਤੀਆਂ ਲਈ ਜਵਾਬੀ ਨਹੀਂ ਹੁੰਦਾ।

    ਇਸ ਸਮੱਸਿਆ ਦੇ ਪੱਕੇ ਹੱਲ ਲਈ, autofs ਨੂੰ yum update autofs ਕਮਾਂਡ ਵਰਤ ਕੇ ਅੱਪਡੇਟ ਕਰੋ।

  • kexec/kdump ਕਰਨਲ ਵਿੱਚ ਸਿਸਟਮ ਸਫਲਤਾਪੂਰਕ ਮੁੜ-ਚਾਲੂ ਨਹੀਂ ਹੋ ਸਕਦਾ ਜੇ X ਚੱਲ ਰਿਹਾ ਹੈ ਅਤੇ vesa ਤੋਂ ਬਿਨਾਂ ਕੋਈ ਹੋਰ ਡਰਾਈਵਰ ਵਰਤ ਰਹੇ ਹੋ। ਇਹ ਸਮੱਸਿਆ ਸਿਰਫ ATI Rage XL ਗਰਾਫਿਕਸ ਚਿੱਪਸੈੱਟ ਨਾਲ ਹੀ ਆਉਂਦੀ ਹੈ।

    ਜੇ ATI Rage XL ਵਾਲੇ ਸਿਸਟਮ ਉੱਪਰ X ਚੱਲ ਰਿਹਾ ਹੈ, ਤਾਂ ਜਾਂ ਕਰੋ ਕਿ ਇਹ vesa ਡਰਾਈਵਰ ਵਰਤ ਰਿਹਾ ਹੈ ਤਾਂ ਕਿ kexec/kdump ਕਰਨਲ ਵਿੱਚ ਸਫਲਤਾ ਨਾਲ ਮੁੜ-ਚਾਲੂ ਹੋ ਸਕੇ।

  • boot.iso ਨੂੰ NFS ਸ਼ੇਅਰ ਜੋ ਸਿਰਫ-ਪੜਨ ਲਈ ਮਾਊਂਟ ਕੀਤਾ ਹੈ, ਉੱਪਰ ਵਰਤ ਕੇ ਪੂਰਾ ਵਰਚੁਅਲਾਈਜ਼ਡ ਗਿਸਟ ਬਣਾਉਣ ਵਾਲਾ ਕਾਰਜ ਠੀਕ ਤਰਾਂ ਮੁਕੰਮਲ ਨਹੀਂ ਹੋਵੇਗਾ। ਇਸ ਸਮੱਸਿਆ ਦੇ ਹੱਲ ਲਈ, NFS ਸ਼ੇਅਰ ਨੂੰ ਸਿਰਫ ਪੜਨ ਲਈ ਮਾਊਂਟ ਕਰੋ।

    ਜੇ ਤੁਸੀਂ NFS ਸ਼ੇਅਰ ਨੂੰ ਸਿਰਫ-ਪੜਨ ਲਈ ਮਾਊਂਟ ਨਹੀ ਕਰਾ ਸਕਦੇ, ਤਾਂ boot.iso ਨੂੰ ਲੋਕਲ /var/lib/xen/images/ ਡਾਇਰੈਕਟਰੀ ਵਿੱਚ ਨਕਲ ਕਰੋ।

ਸਧਾਰਨ ਜਾਣਕਾਰੀ

ਇਸ ਭਾਗ ਵਿੱਚ ਉਹ ਸਧਾਰਨ ਜਾਣਕਾਰੀ ਸ਼ਾਮਿਲ ਹੈ, ਜੋ ਕਿ ਇਸ ਦਸਤਾਵੇਜ਼ ਦੇ ਹੋਰ ਭਾਗ ਨਾਲ ਸੰਬੰਧਤ ਨਹੀਂ ਹੈ।

Red Hat Enterprise Linux ਡਿਪਲਾਇਮੈਂਟ ਗਾਈਡ

Red Hat Enterprise Linux ਦੇ ਇਸ ਰੀਲੀਜ਼ ਵਿੱਚ ਬਹੁਤ ਛੋਟੀ ਡਿਪਲਾਇਮੈਂਟ ਗਾਈਡ ਦਿੱਤੀ ਹੈ। ਇਸ ਨੂੰ ਵਰਤਣ ਲਈ, ਸਿਸਟਮ (ਸਿਖਰ ਪੈਨਲ ਵਿੱਚ) => ਦਸਤਾਵੇਜੀ => Red Hat Enterprise Linux ਡਿਪਲਾਇਮੈਂਟ ਗਾਈਡ ਤੇ ਜਾਓ।

Red Hat ਦੀ ਇੱਛਾ ਹੈ ਕਿ ਡਿਪਲਾਇਮੈਂਟ ਗਾਈਡ ਦਾ ਸਭ ਸਹਿਯੋਗੀ ਭਾਸ਼ਾਵਾਂ ਵਿੱਚ ਅਨੁਵਾਦ ਰੂਪ ਦਿੱਤਾ ਜਾਏ। ਜੇ ਤੁਸੀਂ ਡਿਪਲਾਇਮੈਂਟ ਗਾਈਡ ਦਾ ਅਨੁਵਾਦਕ ਰੂਪ ਇੰਸਟਾਲ ਕੀਤਾ ਹੈ, ਤਾਂ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਇਸ ਨੂੰ Red Hat Network ਦੁਆਰਾ ਅੱਪਡੇਟ ਕਰੋ ਤਾਂ ਕਿ ਨਵਾਂ ਵਰਜਨ ਉਪਲੱਬਧ ਹੋ ਸਕੇ।

ਵਰਚੁਅਲਾਈਜੇਸ਼ਨ

Red Hat Enterprise Linux 5 ਵਿੱਚ i686 ਅਤੇ x86-64 ਲਈ Xen-ਅਧਾਰਿਤ ਵਰਚੁਅਲਾਈਜੇਸ਼ਨ ਸਮਰੱਥਾ, ਅਤੇ ਵਰਚੁਅਲਾਈਜੇਸ਼ਨ ਵਾਤਾਵਰਨ ਦੇ ਪਰਬੰਧਨ ਲਈ ਲੋੜੀਂਦਾ ਸਾਫਟਵੇਅਰ ਢਾਂਚਾ ਵੀ ਸ਼ਾਮਿਲ ਹੈ।

Red Hat Enterprise Linux 5 ਵਿੱਚ ਵਰਚੁਅਲਾਈਜੇਸ਼ਨ ਲਾਗੂ ਕਰਨਾ ਹਾਈਪਰਵਾਈਸਰ (hypervisor) ਤੇ ਅਧਾਰਿਤ ਹੈ, ਜੋ ਘੱਟ ਓਵਰਹੈੱਡ ਵਰਚੁਅਲਾਈਜੇਸ਼ਨ ਨੂੰ ਪੈਰਾਵਰਚੁਅਲਾਈਜੇਸ਼ਨ ਦੁਆਰਾ ਸਹਿਯੋਗ ਦਿੰਦਾ ਹੈ। Intel ਵਰਚੁਅਲਾਈਜੇਸ਼ਨ ਟੈਕਨਾਲੋਜੀ ਜਾਂ AMD AMD-V ਦੇ ਯੋਗ ਪਰੋਸੈੱਸਰਾਂ ਨਾਲ, Red Hat Enterprise Linux 5 ਵਿੱਚ ਵਰਚੁਅਲਾਈਜੇਸ਼ਨ ਓਪਰੇਟਿੰਗ ਸਿਸਟਮਾਂ ਨੂੰ ਪੂਰੇ ਵਰਚੁਅਲਾਈਜੇਸ਼ਨ ਮੋਡ ਵਿੱਚ ਨਾ-ਤਬਦੀਲ ਕੀਤੇ ਹੀ ਚਲਾ ਸਕਦਾ ਹੈ।

Red Hat Enterprise Linux 5 ਉੱਪਰ ਵਰਚੁਅਲਾਈਜੇਸ਼ਨ ਵਿੱਚ ਹੇਠਲੀਆਂ ਵਿਸ਼ੇਸ਼ਤਾਵਾਂ ਵੀ ਹਨ:

  • Libvirt, ਇੱਕ ਲਾਇਬਰੇਰੀ ਜੋ ਵਰਚੁਅਲ ਮਸ਼ੀਨਾਂ ਦੇ ਪਰਬੰਧਨ ਲਈ ਇੱਕਸਾਰ ਤਬਦੀਲੀ ਯੋਗ API ਦਿੰਦਾ ਹੈ।

  • Virtual Machine Manager, ਇੱਕ ਗਰਾਫੀਕਲ ਉਪਯੋਗਤਾ ਜੋ ਵਰਚੁਅਲ ਮਸ਼ੀਨਾਂ ਦਾ ਪਰਬੰਧਨ ਕਰਦੀ ਹੈ।

  • ਇੰਸਟਾਲਰ ਵਿੱਚ ਵਰਚੁਅਲ ਮਸ਼ੀਨ ਸਹਿਯੋਗ, ਵਰਚੁਅਲ ਮਸ਼ੀਨਾਂ ਨੂੰ ਕਿੱਕਸਟਾਰਟ ਕਰਨ ਦੀ ਯੋਗਤਾ ਸਮੇਤ।

Red Hat Network ਵਰਚੁਅਲ ਮਸ਼ੀਨਾਂ ਨੂੰ ਵੀ ਸਹਿਯੋਗ ਦਿੰਦਾ ਹੈ।

ਹੁਣ, ਵਰਚੁਅਲਾਈਜੇਸ਼ਨ ਵਿਸ਼ੇਸ਼ਤਾਵਾਂ ਵਿੱਚ ਹੇਠਲੀਆਂ ਕਮੀਆਂ ਹਨ:

  • ਜਦੋਂ ਵਰਚੁਅਲਾਈਜੇਸ਼ਨ ਯੋਗ ਕੀਤੀ ਜਾਂਦੀ ਹੈ, ਨਾ ਤਾਂ RAM ਤੇ ਨਾ ਹੀ ਡਿਸਕ ਸੁਸਪੈਂਡ ਲਈ ਸਹਿਯੋਗ ਹੁੰਦਾ ਹੈ, ਅਤੇ CPU ਕਾਰਜਕੁਸ਼ਲਤਾ ਮਾਪ ਨਹੀਂ ਕੀਤੀ ਜਾ ਸਕਦੀ।

  • ਹਾਰਡਵੇਅਰ-ਵਰਚੁਅਲਾਈਜ਼ਡ ਗਿਸਟਾਂ ਉੱਪਰ 2ਗੀਬਾ ਤੋਂ ਜਿਆਦਾ ਵਰਚੁਅਲ ਮੈਮੋਰੀ ਨਹੀਂ ਹੋ ਸਕਦੀ।

  • ਪੂਰੀ ਤਰਾਂ ਵਰਚੁਅਲਾਈਜ਼ਡ ਗਿਸਟ ਸੰਭਾਲੇ, ਮੁੜ-ਸੰਭਾਲੇ, ਮਾਈਗਰੇਟ ਨਹੀਂ ਕੀਤੇ ਜਾ ਸਕਦੇ।

  • ਵਰਚੁਅਲ ਮਸ਼ੀਨ ਮੈਨੇਜਰ ਵਿੱਚ xm create ਕਮਾਂਡ ਲਈ ਗਰਾਫੀਕਲ ਨਹੀਂ ਹੈ।

  • ਵਰਚੁਅਲਾਈਜੇਸ਼ਨ ਸਿਰਫ ਬਰਿੱਜਡ ਨੈੱਟਵਰਕਿੰਗ ਹਿੱਸੇ ਲਈ ਸਹਿਯੋਗੀ ਹੈ। ਗਿਸਟ ਦੁਆਰਾ ਵਰਤੇ ਜਾਂਦੇ ਸਭ ਸੰਬੰਧਿਤ ਸੰਦ ਸਵੈ ਹੀ ਮੂਲ ਰੂਪ ਵਿੱਚ ਇਸ ਨੂੰ ਚੁਣਦੇ ਹਨ।

  • ਵਰਚੁਅਲ ਮਸ਼ੀਨਾਂ ਲਈ ਮੂਲ Red Hat SELinux ਨੀਤੀ ਸਿਰਫ ਸੰਰਚਨਾ ਫਾਇਲਾਂ ਨੂੰ /etc/xen ਵਿੱਚ ਲਿਖਣ ਦੀ ਮਨਜੂਰੀ ਦਿੰਦੀ ਹੈ, ਲਾਗ ਫਾਇਲਾਂ ਜੋ /var/log/xen/ ਵਿੱਚ ਲਿਖਣੀਆਂ ਹਨ, ਅਤੇ ਡਿਸਕ ਫਾਇਲਾਂ (ਕੋਰ ਡੰਪਾਂ ਸਮੇਤ) ਜੋ /var/lib/xen ਵਿੱਚ ਲਿਖਣੀਆਂ ਹਨ। ਇਹ ਮੂਲ semanage ਸੰਦ ਵਰਤ ਕੇ ਤਬਦੀਲ ਕੀਤੇ ਜਾ ਸਕਦੇ ਹਨ।

  • ਹਾਈਪਰਵਾਈਸj (hypervisor) ਜੋ ਵਰਚੁਅਲਾਈਜੇਸ਼ਨ ਦੇ ਇਸ ਰੀਲੀਜ਼ ਵਿੱਚ ਸ਼ਾਮਿਲ ਹੈ NUMA-ਤੋਂ-ਜਾਣੂ ਨਹੀਂ ਹੈ; ਜਿਵੇਂ ਕਿ, NUMA ਮਸ਼ੀਨਾਂ ਉੱਪਰ ਇਸ ਦੀ ਕਾਰਜਕੁਸ਼ਲਤਾ ਘੱਟ ਜਰੂਰੀ ਹੋ ਸਕਦੀ ਹੈ। ਇਹ ਆਉਣ ਵਾਲੇ Red Hat Enterprise Linux 5 ਵਿੱਚ ਸ਼ਾਮਿਲ ਕੀਤੀ ਜਾਵੇਗੀ।

    ਇਸ ਦੇ ਹੱਲ ਲਈ, NUMA ਮਸ਼ੀਨਾਂ ਦੇ BIOS ਵਿੱਚ ਮੈਮੋਰੀ ਨੋਡ ਇੰਟਰਲੀਵਿੰਗ ਯੋਗ ਕਰੋ। ਇਹ ਵਧੇਰੇ ਅਨੁਕੂਲ ਕਾਰਜਕੁਸ਼ਲਤਾ ਦਿੰਦਾ ਹੈ।

  • ਪੈਰਾਵਰਚੁਅਲਾਈਜ਼ਡ ਡੋਮੇਨ ਹੁਣ en-US ਨੂੰ ਛੱਡ ਕੇ ਦੂਜੇ ਕੀ-ਮੈਪਾਂ ਨੂੰ ਸਹਿਯੋਗ ਨਹੀਂ ਦਿੰਦਾ। ਕਿਉਂਕਿ, ਹੋਰ ਕੀਬੋਰਡ ਕੁਝ ਕੀ-ਜੋੜ ਲਿਖ ਨਹੀਂ ਸਕਦੇ ਹਨ। ਇਹ ਦਾ ਹੱਲ Red Hat Enterprise Linux 5 ਦੇ ਆਉਣ ਵਾਲੇ ਵਰਜਨ ਵਿੱਚ ਦਿੱਤਾ ਜਾਏਗਾ।

  • ਵਰਚੁਅਲਾਈਜ਼ਡ ਕਰਨਲ kdump ਫੰਕਸ਼ਨ ਨੂੰ ਨਹੀਂ ਵਰਤ ਸਕਦਾ।

  • qcow ਅਤੇ vmdk ਪ੍ਰਤੀਬਿੰਬਾਂ ਲਈ ਸਹਿਯੋਗ ਨਹੀਂ ਹੈ। ਜਦੋਂ ਗਿਸਟ ਦਸਤੀ ਸੰਰਚਿਤ ਕੀਤਾ ਜਾਂਦਾ ਹੈ, ਭੌਤਿਕ ਜਾਂ ਲਾਜ਼ੀਕਲ ਜੰਤਰਾਂ ਦੁਆਰਾ ਦਿੱਤੇ ਪ੍ਰਤੀਬਿੰਬਾਂ ਨੂੰ phy: ਕਿਸਮ ਚੁਣਨੀ ਚਾਹੀਦੀ ਹੈ। ਫਾਇਲ-ਬੈਕਡ ਪ੍ਰਤੀਬਿੰਬਾਂ ਲਈ, ਪੈਰਾਵਰਚੁਅਲਾਈਜ਼ਡ ਗਿਸਟਾਂ ਲਈ ਪ੍ਰਤੀਬਿੰਬ ਕਿਸਮ tap:aio: ਅਤੇ ਪੂਰੇ ਵਰਚੁਅਲਾਈਜ਼ਡ ਗਿਸਟਾਂ ਲਈ file: ਨਿਰਧਾਰਤ ਕਰੋ।

  • ਪੂਰੇ ਵਰਚੁਅਲ ਡੋਮੇਨਾਂ ਦੀ ਪਰੋਫਾਈਲਿੰਗ ਗਲਤ ਹੋ ਸਕਦੀ ਹੈ। ਇਹ ਮੁੱਦਾ Red Hat Enterprise Linux 5 ਦੇ ਅਗਲੇ ਛੋਟੇ ਰੀਲੀਜ਼ ਵਿੱਚ ਹੱਲ ਕੀਤਾ ਜਾਏਗਾ।

  • ਪੈਰਾਵਰਚੁਅਲਾਈਜ਼ਡ ਡੋਮੇਨ ਸਿਰਫ ਮਾਊਸ ਘਟਨਾਵਾਂ ਨੂੰ ਸਵੈ-ਖੋਜ ਸਕਦਾ ਹੈ, ਅਤੇ ਸੰਕੇਤਕ ਹਿੱਲਜੁੱਲ ਮੁਸ਼ਕਿਲ ਹੈ। ਇਸ ਦਾ ਹੱਲ Red Hat Enterprise Linux 5 ਦੇ ਆਉਣ ਵਾਲੇ ਵਰਜਨ ਵਿੱਚ ਕੀਤਾ ਜਾਏਗਾ।

  • ਕੁਝ dom0 ਸੀਰੀਅਲ ਕੰਸੋਲ ਸੈੱਟਅੱਪ ਲਈ ਵਾਧੂ ਸੰਰਚਨਾ ਦੀ ਲੋੜ ਹੋ ਸਕਦੀ ਹੈ। ਸਿਫਾਰਸ਼ ਕੀਤੀ ਸੰਰਚਨਾ ਬਾਰੇ ਵਧੇਰੇ ਜਾਣਕਾਰੀ ਲਈ ਵਰਚੁਅਲਾਈਜੇਸ਼ਨ ਗਾਈਡ ਦਾ ਸਮੱਸਿਆ-ਨਿਪਾਟਾਰਾ ਭਾਗ ਵੇਖੋ।

  • ਪੈਰਾਵਰਚੁਅਲਾਈਜ਼ਡ ਗਿਸਟ ਲਈ, ਤੁਹਾਨੂੰ ਕਰਨਲ ਕਮਾਂਡ ਲਾਈਨ ਤੇ console=xvc0 ਨਿਰਧਾਰਤ ਕਰਨਾ ਜਰੂਰੀ ਹੈ।

  • ਜਦੋਂ ਗਿਸਟ ਓਪਰੇਟਿੰਗ ਸਿਸਟਮ ਨੂੰ ਸਪਾਰਸ ਫਾਇਲਾਂ ਵਰਤਣ ਲਈ ਸੰਰਚਿਤ ਕੀਤਾ ਹੁੰਦਾ ਹੈ, dom0 ਡਿਸਕ ਤੋਂ ਬਾਹਰ ਸਪੇਸ ਤੋਂ ਵਧ ਸਕਦਾ ਹੈ। ਅਜਿਹੀ ਸਥਿਤੀ ਗਿਸਟ ਤੋਂ ਪੂਰੀ ਤਰਾਂ ਡਿਸਕ ਉੱਪਰ ਲਿਖਣ ਵਿੱਚ ਰੁਕਾਵਟ ਪਾਉਂਦੀ ਹੈ, ਅਤੇ ਗਿਸਟ ਉੱਪਰ ਡਾਟਾ ਖਰਾਬ ਹੋ ਸਕਦਾ ਹੈ। ਅੱਗੇ, ਗਿਸਟ ਜੋ ਸਪਾਰਸ ਫਾਇਲਾਂ ਵਰਤਦਾ ਹੈ ਸੁਰੱਖਿਅਤ ਰੂਪ ਵਿੱਚ I/O ਸਮਕਾਲਤਾ ਨਹੀਂ ਕਰ ਸਕਦਾ।

    ਜਿਵੇਂ ਕਿ, ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਨਾਨ-ਸਪਾਰਸ ਫਾਇਲਾਂ ਵਰਤੋ। ਗਿਸਟ ਨੂੰ ਨਾਨ-ਸਪਾਰਸ ਫਾਇਲਾਂ ਵਰਤਣ ਵਾਸਤੇ ਸੰਰਚਿਤ ਕਰਨ ਲਈ, --nonsparse ਚੋਣ ਵਰਤੋ ਜਦੋਂ virt-install ਚਲਾਉਂਦੇ ਹੋ।

ਵੈੱਬ ਸਰਵਰ ਪੈਕੇਜ ਤਬਦੀਲੀਆਂ

Red Hat Enterprise Linux 5 ਵਿੱਚ ਹੁਣ ਅਪਾਚੇ HTTP ਸਰਵਰ ਦਾ ਵਰਜਨ 2.2 ਸ਼ਾਮਿਲ ਹੈ। ਇਹ ਰੀਲੀਜ਼ 2.0 ਲੜੀ ਵਿੱਚ ਬਹੁਤ ਸਾਰੀਆਂ ਸੋਧਾਂ ਲੈ ਕੇ ਆਇਆ ਹੈ, ਜਿਵੇਂ ਕਿ:

  • ਸੋਧੇ ਕੈਚਿੰਗ ਮੈਡਿਊਲ (mod_cache, mod_disk_cache, mod_mem_cache)

  • ਪ੍ਰਮਾਣਿਕਤਾ ਅਤੇ ਮਨਜੂਰੀ ਸਹਿਯੋਗ ਲਈ ਨਵਾਂ ਢਾਂਚਾ, ਪਿਛਲੇ ਵਰਜਨਾਂ ਵਿੱਚ ਦਿੱਤੇ ਸੁਰੱਖਿਆ ਮੈਡਿਊਲ ਹਟਾਏ ਜਾ ਰਹੇ ਹਨ

  • ਪਰਾਕਸੀ ਲੋਡ ਬੈਲਸਿੰਗ ਲਈ ਸਹਿਯੋਗ (mod_proxy_balancer)

  • 32-ਬਿੱਟ ਪਲੇਟਫਾਰਮਾਂ ਉੱਪਰ ਵੱਡੀਆਂ ਫਾਇਲਾਂ ਦੇ ਪਰਬੰਧਨ ਲਈ ਸਹਿਯੋਗ (ਆਮ ਕਰਕੇ, 2ਗੀਬਾ ਤੋਂ ਜਿਆਦਾ)

ਮੂਲ httpd ਸੰਰਚਨਾ ਵਿੱਚ ਹੇਠਲੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ:

  • mod_cern_meta ਅਤੇ mod_asis modules ਹੁਣ ਮੂਲ ਰੂਪ ਵਿੱਚ ਲੋਡ ਨਹੀਂ ਹੋਣਗੇ।

  • mod_ext_filter ਮੈਡਿਊਲ ਹੁਣ ਮੂਲ ਹੀ ਲੋਡ ਕੀਤਾ ਗਿਆ ਹੈ।

ਜੇ ਤੁਸੀਂ Red Hat Enterprise Linux ਦੇ ਪਿਛਲੇ ਰੀਲੀਜ਼ ਤੋਂ ਅੱਪਗਰੇਡ ਕਰ ਰਹੇ ਹੋ, ਤਾਂ httpd ਸੰਰਚਨਾ ਨੂੰ httpd 2.2 ਤੋਂ ਅੱਪਡੇਟ ਕਰਨ ਦੀ ਲੋੜ ਪਵੇਗੀ। ਵਧੇਰੇ ਜਾਣਕਾਰੀ ਲਈ, http://httpd.apache.org/docs/2.2/upgrading.html ਵੇਖੋ।

ਯਾਦ ਰੱਖੋ ਕੋਈ ਵੀ ਥਰਡ-ਪਾਰਟੀ ਮੈਡਿਊਲ ਜੋ httpd 2.0 ਲਈ ਬਣਿਆ ਹੈ, ਨੂੰ httpd 2.2 ਲਈ ਦੁਬਾਰਾ ਬਣਾਇਆ ਜਾ ਸਕਦਾ ਹੈ।

php

PHP ਦਾ ਵਰਜਨ 5.1 ਹੁਣ Red Hat Enterprise Linux 5 ਵਿੱਚ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿੱਚ ਕਾਰਜਕੁਸ਼ਲਤਾ ਸੋਧ ਦੇ ਨਾਲ-ਨਾਲ ਭਾਸ਼ਾ ਵਿੱਚ ਤਬਦੀਲੀਆਂ ਵੀ ਸ਼ਾਮਿਲ ਹਨ। ਕੁਝ ਸਕਰਿਪਟਾਂ ਨੂੰ ਨਵੇਂ ਵਰਜਨ ਨਾਲ ਵਰਤਣ ਲਈ ਅਨੁਕੂਲ ਬਣਾਉਣਾ ਪੈ ਸਕਦਾ ਹੈ; ਕਿਰਪਾ ਕਰਕੇ PHP 4.3 ਤੋਂ PHP 5.1 ਵੱਲ ਬਦਲਾਓ ਬਾਰੇ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤਾ ਸੰਬੰਧ ਵੇਖੋ:

http://www.php.net/manual/en/migration5.php

/usr/bin/php ਚੱਲਣਯੋਗ ਹੁਣ CGI SAPI ਦੀ ਬਜਾਇ CLI ਕਮਾਂਡ-ਲਾਈਨ SAPI ਵਰਤ ਕੇ ਬਣਾਇਆ ਗਿਆ ਹੈ। CGI SAPI ਲਈ /usr/bin/php-cgi ਵਰਤੋ। php-cgi ਚੱਲਣਯੋਗ ਵਿੱਚ FastCGI ਸਹਿਯੋਗ ਵੀ ਸ਼ਾਮਿਲ ਹੈ।

ਹੇਠਲੇ ਐਕਸਟੈਂਸ਼ਨ ਮੈਡਿਊਲ ਸ਼ਾਮਿਲ ਕੀਤੇ ਗਏ ਹਨ:

  • mysqli ਐਕਸਟੈਂਸ਼ਨ, ਇੱਕ ਨਵਾਂ ਇੰਟਰਫੇਸ ਜੋ ਖਾਸ ਕਰਕੇ MySQL 4.1 ਲਈ ਬਣਾਇਆ ਗਿਆ ਹੈ। (ਇਹ php-mysql ਪੈਕੇਜ ਵਿੱਚ ਸ਼ਾਮਿਲ ਕੀਤਾ ਗਿਆ ਹੈ)

  • date, hash, Reflection, SPL ਅਤੇ SimpleXML (php ਪੈਕੇਜ ਨਾਲ ਬਣਿਆ)

  • pdo ਅਤੇ pdo_psqlite (php-pdo ਪੈਕੇਜ ਵਿੱਚ)

  • pdo_mysql (php-mysql ਪੈਕੇਜ ਵਿੱਚ)

  • pdo_pgsql (php-pgsql ਪੈਕੇਜ ਵਿੱਚ)

  • pdo_odbc (php-odbc ਪੈਕੇਜ ਵਿੱਚ)

  • soap (php-soap ਪੈਕੇਜ ਵਿੱਚ)

  • xmlreader ਅਤੇ xmlwriter (php-xml ਪੈਕੇਜ ਵਿੱਚ)

  • dom (php-xml ਪੈਕੇਜ ਵਿੱਚ domxml ਐਕਸਟੈਂਸਨ ਹਟਾਈ ਗਈ ਹੈ)

ਹੇਠਲੇ ਐਕਸਟੈਂਸ਼ਨ ਮੈਡਿਊਲ ਹੁਣ ਸ਼ਾਮਿਲ ਨਹੀਂ ਹੋਣਗੇ:

  • dbx

  • dio

  • yp

  • overload

  • domxml

PEAR ਫਰੇਮਵਰਕ

PEAR ਫਰੇਮਵਰਕ ਹੁਣ php-pear ਪੈਕੇਜ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸਿਰਫ ਹੇਠਲੇ PEAR ਹਿੱਸੇ ਹੀ Red Hat Enterprise Linux 5 ਵਿੱਚ ਸ਼ਾਮਿਲ ਕੀਤੇ ਗਏ ਹਨ:

  • Archive_Tar

  • Console_Getopt

  • XML_RPC

ਇਨਕਰਿਪਟਡ ਸਵੈਪ ਭਾਗ ਅਤੇ ਨਾਨ-ਰੂਟ ਫਾਇਲ ਸਿਸਟਮ

Red Hat Enterprise Linux 5 ਹੁਣ ਇਨਕਰਿਪਟਡ ਸਵੈਪ ਭਾਗ ਅਤੇ ਨਾਨ-ਰੂਟ ਫਾਇਲ ਸਿਸਟਮ ਲਈ ਮੁੱਢਲਾ ਸਹਿਯੋਗ ਦਿੰਦਾ ਹੈ। ਇਹ ਵਿਸ਼ੇਸ਼ਤਾਵਾਂ ਵਰਤਣ ਲਈ, /etc/crypttab ਵਿੱਚ ਲੋੜੀਂਦੀ ਐਂਟਰੀ ਦਿਓ ਅਤੇ /etc/fstab ਵਿੱਚ ਬਣਾਏ ਜੰਤਰ ਦਾ ਹਵਾਲਾ ਦਿਓ।

ਹੇਠਾਂ ਸਧਾਰਨ /etc/crypttab ਐਂਟਰੀ ਹੈ:

my_swap /dev/hdb1 /dev/urandom swap,cipher=aes-cbc-essiv:sha256

ਇਸ ਨਾਲ ਇਨਕਰਿਪਟਡ ਬਲਾਕ /dev/mapper/my_swap ਜੰਤਰ ਬਣਦਾ ਹੈ, ਜਿਸ ਦਾ ਹਵਾਲਾ /etc/fstab ਵਿੱਚ ਦਿੱਤਾ ਜਾ ਸਕਦਾ ਹੈ।

ਹੇਠਾਂ ਫਾਇਲ ਸਿਸਟਮ ਵਾਲੀਅਮ ਲਈ ਸਧਾਰਨ /etc/crypttab ਐਂਟਰੀ ਹੈ:

my_volume /dev/hda5 /etc/volume_key cipher=aes-cbc-essiv:sha256

/etc/volume_key ਫਾਇਲ ਵਿੱਚ ਸਧਾਰਨ-ਪਾਠ ਇਨਕਰਿਪਸ਼ਨ ਕੁੰਜੀ ਸ਼ਾਮਿਲ ਹੈ। ਤੁਸੀਂ ਕੁੰਜੀ ਫਾਇਲ ਨਾਂ ਦੇ ਤੌਰ ਤੇ none ਵੀ ਦਰਸਾ ਸਕਦੇ ਹੋ, ਜਿਸ ਨਾਲ ਸਿਸਟਮ ਚਾਲੂ ਹੋਣ ਸਮੇਂ ਇਨਕਰਿਪਸ਼ਨ ਕੁੰਜੀ ਬਾਰੇ ਪੁੱਛੇਗੀ।

ਫਾਇਲ ਸਿਸਟਮ ਨਿਰਧਾਰਨ ਲਈ LUKS (ਲੀਨਕਸ ਯੂਨੀਫਾਈਡ ਕੀ ਸੈੱਟਅੱਪ) ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਅਜਿਹਾ ਕਰਨ ਲਈ, ਇਹ ਪਗ ਵਰਤੋ:

  1. cryptsetup luksFormat ਵਰਤ ਕੇ ਇਨਕਰਿਪਟਡ ਵਾਲੀਅਮ ਬਣਾਓ।

  2. /etc/crypttab ਵਿੱਚ ਲੋੜੀਂਦੀ ਐਂਟਰੀ ਸ਼ਾਮਿਲ ਕਰੋ।

  3. cryptsetup luksOpen ਵਰਤ ਕੇ ਵਾਲੀਅਮ ਦਸਤੀ ਨਿਰਧਾਰਨ ਕਰੋ (ਜਾਂ ਮੁੜ-ਚਲਾਓ)।

  4. ਇਨਕਰਿਪਟਡ ਵਾਲੀਅਮ ਉੱਪਰ ਫਾਇਲ ਸਿਸਟਮ ਬਣਾਓ।

  5. /etc/fstab ਵਿੱਚ ਜਰੂਰੀ ਐਂਟਰੀ ਦਿਓ।

mount ਅਤੇ umount

mount ਅਤੇ umount ਕਮਾਂਡਾਂ ਹੁਣ NFS ਨੂੰ ਸਹਿਯੋਗ ਨਹੀਂ ਦੇਣਗੀਆਂ; ਇਸ ਵਿੱਚ ਕੋਈ ਬਿਲਟ-ਇਨ NFS ਕਲਾਈਂਟ ਨਹੀਂ ਹੈ। ਇੱਕ ਵੱਖਰਾ nfs-utils ਪੈਕੇਜ, ਜੋ /sbin/mount.nfs ਅਤੇ /sbin/umount.nfs ਸਹਿਯੋਗ ਦਿੰਦਾ ਹੈ, ਨੂੰ ਇੰਸਟਾਲ ਕਰਨਾ ਜਰੂਰੀ ਹੈ।

CUPS ਪ੍ਰਿੰਟਰ ਬਰਾਊਜ਼ਿੰਗ

ਲੋਕਲ ਸਬਨੈੱਟ ਉੱਪਰ CUPS ਪ੍ਰਿੰਟਰ ਬਰਾਊਜ਼ਿੰਗ ਨੂੰ system-config-printer ਗਰਾਫੀਕਲ ਜੰਤਰ ਵਰਤ ਕੇ ਸੰਰਚਿਤ ਕੀਤਾ ਜਾ ਸਕਦਾ ਹੈ। ਅਜਿਹਾ CUPS ਵੈੱਬ ਇੰਟਰਫੇਸ http://localhost:631/ ਵਰਤ ਕੇ ਵੀ ਕੀਤਾ ਜਾ ਸਕਦਾ ਹੈ।

ਸਬਨੈੱਟਾਂ ਵਿਚਕਾਰ ਪ੍ਰਿੰਟਰ ਬਰੀਊਜ਼ਿੰਗ ਲਈ ਡਾਇਰੈਕਟ ਬਰਾਡਕਾਸਟ ਵਰਤਣ ਵਾਸਤੇ, ਕਲਾਈਂਟ ਉੱਪਰ /etc/cups/cupsd.conf ਖੋਲੋ ਅਤੇ BrowseAllow @LOCAL ਨੂੰ BrowseAllow ALL ਨਾਲ ਤਬਦੀਲ ਕਰੋ।

ATI ਅਤੇ R500 ਸਹਿਯੋਗ

ATI ਗਰਾਫਿਕਸ ਕਾਰਡ ਜੋ R500 ਚਿੱਪਸੈੱਟ ਤੇ ਅਧਾਰਿਤ ਹਨ, ਸਿਰਫ vesa ਡਰਾਈਵਰ ਲਈ ਸਹਿਯੋਗੀ ਹਨ, ਅਤੇ ਬਾਹਰੀ ਮਾਨੀਟਰਾਂ, LCD ਪਰੋਜੈਕਟਰਾਂ ਜਾਂ ਪ੍ਰਵੇਗਿਤ 3D ਸਹਿਯੋਗ ਉੱਪਰ Red Hat Enterprise Linux 5 ਦੁਆਰਾ ਸਹਿਯੋਗੀ ਨਹੀਂ ਹਨ।

up2date ਅਤੇ yum

up2date ਨੂੰ yum (Yellowdog Updater Modified) ਹੋਣ ਕਰਕੇ ਛੱਡਿਆ ਗਿਆ ਹੈ। ਜਿਵੇਂ ਕਿ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਕਿਸੇ up2date-ਅਧਾਰਿਤ ਸਕਰਿਪਟ ਨੂੰ ਨਵਿਆਓ ਜੋ ਤੁਹਾਡੇ ਸਿਸਟਮ ਉੱਪਰ ਵਰਤੇ ਜਾ ਰਹੇ ਹਨ। yum ਬਾਰੇ ਵਧੇਰੇ ਜਾਣਕਾਰੀ ਲਈ, ਇਸ ਦੇ man ਸਫੇ ਨੂੰ man yum ਨਾਲ ਵੇਖੋ; ਤੁਸੀਂ /usr/share/doc/yum-<version> ਅਤੇ/usr/share/doc/yum-metadata-parser-<version> ਡਾਇਰੈਕਟਰੀ ਵਿੱਚ ਇੰਸਟਾਲ ਕੀਤੇ ਦਸਤਾਵੇਜ਼ ਵੀ ਵੇਖ ਸਕਦੇ ਹੋ (<version> ਨੂੰ ਇੰਸਟਾਲ ਕੀਤੇ yum ਅਤੇ yum-metadata-parser ਦੇ ਵਰਜਨ ਨਾਲ ਤਬਦੀਲ ਕਰੋ)।

OpenLDAP ਸਰਵਰ ਅਤੇ Red Hat ਡਾਇਰੈਕਟਰੀ ਸਰਵਰ

Red Hat ਡਾਇਰੈਕਟਰੀ ਸਰਵਰ ਇੱਕ LDAP-ਅਧਾਰਿਤ ਸਰਵਰ ਹੈ ਜੋ ਇੰਟਰਪਰਾਈਜ਼ ਅਤੇ ਨੈੱਟਵਰਕ ਡਾਟੇ ਨੂੰ OS ਤੇ ਨਾ-ਨਿਰਭਰ, ਨੈੱਟਵਰਕ-ਅਧਾਰਿਤ ਰਜਿਸਟਰੀ ਵਿੱਚ ਰੱਖਦਾ ਹੈ। ਇਹ OpenLDAP ਸਰਵਰ ਹਿੱਸਿਆਂ ਨੂੰ ਹਟਾਉਣ ਲਈ ਨਿਰਧਾਤ ਕੀਤਾ ਹੈ, ਜੋ Red Hat Enterprise Linux 5 ਤੋਂ ਬਾਅਦ ਛੱਡਿਆ ਜਾਵੇਗਾ। Red Hat ਡਾਇਰੈਕਟਰੀ ਸਰਵਰ ਬਾਰੇ ਵਧੇਰੇ ਜਾਣਕਾਰੀ ਲਈ http://www.redhat.com/software/rha/directory/ ਵੇਖੋ।

i810 ਡਰਾਈਵਰ ਅਤੇ i830 ਸਹਿਯੋਗ

i810 ਡਰਾਈਵਰ ਸਭ ਇੰਟੀਗਰੇਟਡ ਇੰਟਲ ਗਰਾਫਿਕਸ ਚਿੱਪਸੈੱਟਾਂ , i810 ਤੋਂ i965 ਤੱਕ ਸਹਿਯੋਗ ਦਿੰਦਾ ਹੈ। ਭਾਵੇਂ, i830 (ਅਤੇ ਨਵੇਂ) ਚਿੱਪਸੈੱਟ ਨੂੰ ਸੀਮਿਤ ਸਹਿਯੋਗ ਹੈ; i810 ਡਰਾਈਵਰ ਸਿਰਫ ਵੀਡੀਓ BIOS ਵਿੱਚ ਵੇਖਾਏ ਮੋਡ ਹੀ ਨਿਰਧਾਰਤ ਕਰ ਸਕਦਾ ਹੈ। ਜੇ ਤੁਹਾਡੀ ਮਸ਼ੀਨ ਉੱਪਰ i830 ਜਾਂ ਨਵਾਂ ਚਿੱਪਸੈੱਟ ਇੰਸਟਾਲ ਕੀਤਾ ਹੈ, ਤਾਂ ਉਪਲੱਬਧ ਮੋਡ ਵੇਖਣ ਲਈ ਹੇਠਲੀ ਕਮਾਂਡ ਚਲਾਓ:

grep Mode: /var/log/Xorg.0.log

ਤਾਰੇ (*) ਨਾਲ ਵੇਖਾਏ ਮੋਡ ਚੋਣ ਕਰਨ ਲਈ ਉਪਲੱਬਧ ਹਨ।

ਬਹੁਤੇ ਲੈਪਟਾਪ ਵੀਡੀਓ BIOS ਅਜਿਹਾ ਮੋਡ ਮੁਹੱਈਆ ਨਹੀਂ ਕਰਦੇ ਜੋ ਪੁਰਾਣੇ ਪੈਨਲ ਅਕਾਰ ਨਾਲ ਮਿਲਦਾ ਹੋਵੇ। ਇਸ ਲਈ ਚੁਣਿਆ ਮੋਡ ਖਿੱਚਿਆ, ਖਿਲਰਿਆ, ਜਾਂ ਕਾਲੇ ਹਾਸ਼ੀਆਂ ਜਿਹਾ ਲੱਗਦਾ ਹੈ। ਇਸੇ ਤਰਾਂ, ਜੇ ਤੁਹਾਡਾ ਚੁਣਿਆ ਮੋਡ ਠੀਕ ਤਰਾਂ ਨਹੀਂ ਦਿਸਦਾ, ਤੁਹਾਨੂੰ ਆਪਣੇ ਹਾਰਡਵੇਅਰ ਵਿਕਰੇਤਾ ਤੋਂ ਇੱਕ BIOS ਅੱਪਡੇਟ ਲੈਣਾ ਪਵੇਗਾ ਤਾਂ ਕਿ ਪੁਰਾਣਾ ਪੈਨਲ ਅਕਾਰ ਠੀਕ ਤਰਾਂ ਕੰਮ ਕਰ ਸਕੇ।

ਸਮਾਰਟ ਕਾਰਡ ਲਾਗਇਨ

Red Hat Enterprise Linux 5 ਵਿੱਚ ਸਮਾਰਟ ਕਾਰਡ ਲਈ ਸਹਿਯੋਗ ਸ਼ਾਮਿਲ ਹੈ, ਜੋ ਤੁਹਾਡੇ ਕੁੰਜੀ ਜੋੜੇ ਅਤੇ ਸੰਬੰਧਿਤ ਪਬਲਿਕ ਕੁੰਜੀ ਸਾਰਟੀਫਿਕੇਟ ਲਈ ਸੁਰੱਖਿਅਤ ਸਟੋਰੇਜ਼ ਮੁਹੱਈਆ ਕਰਦਾ ਹੈ। ਇਹ ਕੁੰਜੀਆਂ ਇੱਕ PIN ਦੁਆਰਾ ਸੁਰੱਖਿਆ ਕੀਤੀ ਜਾਂਦੀ ਹੈ ਜੋ ਤੁਸੀਂ ਇੰਨਪੁੱਟ ਕਰੋਗੇ ਜਦੋਂ ਸਮਾਰਟ ਕਾਰਡ ਲਈ ਕੁੰਜੀ ਜਾਂ ਸਾਰਟੀਫਿਕੇਟ ਦੀ ਲੋੜ ਹੋਵੇਗੀ।

Red Hat Enterprise Linux 5 ਵਾਤਾਵਰਨ ਵਿੱਚ ਸਮਾਰਟ ਕਾਰਡ ਸ਼ਾਮਿਲ ਕਰਨ ਨਾਲ ਤੁਹਾਨੂੰ ਪ੍ਰਮਾਣਿਕਤਾ ਦੇ ਮਾਮਲੇ ਵਿੱਚ ਸੁਰੱਖਿਆ ਵਧਾਉਣ ਲਈ ਵਿਸ਼ੇਸ਼ਤਾਵਾ ਜਿਵੇਂ ਕਰਬੀਰੋਜ਼ ਅਤੇ S/MIME ਲਈ ਮਨਜੂਰੀ ਦਿੰਦਾ ਹੈ। Red Hat Enterprise Linux 5 ਹੇਠ ਦਿੱਤਾ ਸਹਿਯੋਗ ਦਿੰਦਾ ਹੈ:

  • Axalto Cyberflex 32K e-Gate

  • DoD CAC Cards

ਸਮਾਰਟ ਕਾਰਡ ਪ੍ਰਮਾਣਿਕਤਾ ਨਿਰਧਾਰਤ ਕਰਨ ਲਈ, ਤੁਹਾਡਾ ਨੈੱਟਵਰਕ Red Hat ਡਾਇਰੈਕਟਰੀ ਸਰਵਰ Red Hat ਸਾਰਟੀਫਿਕੇਟ ਸਿਸਟਮ ਨਾਲ ਜੋੜਿਆ ਜਾਏਗਾ। ਸਮਾਰਟ ਕਾਰਜ ਬਾਰੇ ਵਧੇਰੇ ਜਾਣਕਾਰੀ ਲਈ, ਸਿੰਗਲ ਸਾਈਨ-ਆਨ ਉਪਰੰਤ Red Hat Enterprise Linux ਡਿਪਲਾਇਮੈਂਟ ਗਾਈਡ ਅਧਿਆਇ ਵੇਖੋ।

Intel PRO/Wireless 3945ABG ਨੈੱਟਵਰਕ ਕੁਨੈਕਸ਼ਨ ਸਹਿਯੋਗ

Red Hat Enterprise Linux 5 ਦੇ ਇਸ ਰੀਲੀਜ਼ ਵਿੱਚ ipw3945 (Intel PRO/ਵਾਇਰਲੈੱਸ 3945ABG ਨੈੱਟਵਰਕ ਕੁਨੈਕਸ਼ਨ) ਅਡਾਪਟਰ ਲਈ ਸਹਿਯੋਗ ਸ਼ਾਮਿਲ ਹੈ। Red Hat Enterprise Linux 5 ਸਪਲੀਮੈਂਟਰੀ ਡਿਸਕ ਵਿੱਚ ਇਸ ਅਡਾਪਟਰ ਦੇ ਸਹਿਯੋਗ ਲਈ ਡਰਾਈਵਰ, ਰੈਗੂਲੇਟਰੀ ਡੈਮਨ ਅਤੇ ਫਰਮਵੇਅਰ ਸ਼ਾਮਿਲ ਹਨ।

ipw3945 ਵਾਇਰਲੈੱਸ ਅਡਾਪਟਰ ਲਈ ਸਹਿਯੋਗ ਲਾਗੂ ਕਰਨ ਲਈ, Red Hat Enterprise Linux 5 ਸਪਲੀਮੈਂਟਰੀ ਡਿਸਕ ਉੱਪਰ "3945" ਵਾਲੇ ਫਾਇਲ-ਨਾਂ ਵਾਲੇ ਪੈਕੇਜ ਲੱਭੋ ਅਤੇ ਇੰਸਟਾਲ ਕਰੋ।

rawio

rawio ਇੱਕ ਛੱਡਿਆ ਗਿਆ ਇੰਟਰਫੇਸ ਹੈ; ਭਾਵੇਂ, Red Hat Enterprise Linux 5 ਵਿੱਚ ਹਾਲੇ ਵੀ ਇਸ ਲਈ ਸਹਿਯੋਗ ਹੈ। ਜੇ ਤੁਹਾਡੇ ਕੋਲਇੱਕ ਕਾਰਜ ਹੈ ਜੋ rawio ਵਰਤ ਕੇ ਜੰਤਰ ਪਹੁੰਚ ਦਿੰਦਾ ਹੈ, ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਕਾਰਜ ਨੂੰ ਪਾਬੰਦ ਜੰਤਰਾਂ ਨੂੰ O_DIRECT ਫਲੈਗ ਨਾਲ ਖੋਲਣ ਲਈ ਤਬਦੀਲ ਕਰੋ। rawio ਇੰਟਰਫੇਸ Red Hat Enterprise Linux 5 ਦੇ ਨਾਲ ਹੀ ਰਹੇਗਾ, ਪਰ ਆਉਣ ਵਾਲੇ ਰੀਲੀਜ਼ਾਂ ਵਿੱਚ ਹਟਾਇਆ ਜਾਏਗਾ।

ਹੁਣ, ਫਾਇਲ ਸਿਸਟਮ ਉੱਪਰ AIO (Asynchronous I/O) ਸਿਰਫ O_DIRECT ਜਾਂ ਨਾਨ-ਬਫਰ ਮੋਡ ਵਿੱਚ ਹੀ ਸਹਿਯੋਗੀ ਹੈ। ਅੱਗੇ, ਧਿਆਨ ਰੱਖੋ ਕਿ ਸਮਕਾਲੀ ਪੋਲ ਇੰਟਰਫੇਸ ਦਿਆਦਾ ਸਮਾਂ ਮੌਜੂਦ ਨਹੀਂ ਰਹੇਗਾ, ਅਤੇ ਪਾਈਪਾਂ ਉੱਪਰ AIO ਨੂੰ ਸਹਿਯੋਗ ਨਹੀਂ ਰਹੇਗਾ।

ctmpc

ctmpc ਇੱਕ ਪੁਰਾਣਾ ਡਰਾਈਵਰ ਹੈ; ਭਾਵੇਂ, ਇਹ ਹਾਲੇ ਵੀ Red Hat Enterprise Linux 5 ਦੀ ਫਾਇਲ ਦੁਆਰਾ ਸ਼ਾਮਿਲ ਕੀਤਾ ਹੈ। ਯਾਦ ਰੱਖੋ ਇਹ ਆਉਣ ਵਾਲੇ ਰੀਲੀਜ਼ਾਂ ਦੁਆਰਾ ਹਟਾਇਆ ਜਾਏਗਾ।

ਨੀਤੀ (ਪਾਲਿਸੀ) ਮੈਡਿਊਲ ਅਤੇ semanage ਸਹਿਯੋਗ

Red Hat Enterprise Linux 5 ਹੁਣ ਪਾਲਿਸੀ ਮੈਡਿਊਲ ਅਤੇ semanage ਨੂੰ ਸਹਿਯੋਗ ਦਿੰਦਾ ਹੈ। ਪਾਲਿਸੀ ਮੈਡਿਊਲ ਪਾਲਿਸੀ ਪਸੰਦ ਅਤੇ ਤੀਜੀ-ਪਾਰਟੀ ਪਾਲਿਸੀਆਂ ਨੂੰ semodule ਅਤੇ checkmodule ਜੰਤਰ ਵਰਤ ਕੇ ਬਣਾਉਣ ਅਤੇ ਡਿਸਟਰੀਬਿਊਸ਼ਨ ਲਈ ਸੌਖਾ ਕਰਦਾ ਹੈ।

semanage ਜੰਤਰ ਇੱਕ ਪਾਲਿਸੀ ਮੈਨੇਜਮੈਂਟ ਜੰਤਰ ਹੈ ਜੋ SELinux ਸੰਰਚਨਾ ਤਬਦੀਲ ਕਰਦਾ ਹੈ। ਇਹ ਲੀਨਕਸ-ਤੋਂ-SELinux ਲਈ ਫਾਇਲ ਪ੍ਰਸੰਗ, ਨੈੱਟਵਰਕਿੰਗ ਕੰਪੋਨੈਂਟ ਲੈਬਲਿੰਗ, ਅਤੇ ਉਪਭੋਗੀ ਮੈਪਿੰਗ ਵੀ ਸੰਰਚਿਤ ਕਰ ਵਿੱਚ ਸਹਿਯੋਗੀ ਹੈ।

raw ਜੰਤਰ ਮੈਪਿੰਗ

raw ਜੰਤਰ ਇੰਟਰਫੇਸ Red Hat Enterprise Linux 5 ਵਿੱਚ ਛੱਡੀ ਗਈ ਹੈ; raw ਜੰਤਰ ਮੈਪਿੰਗ ਹੁਣ udev ਨਿਯਮ ਮੁਤਾਬਿਕ ਸੰਰਚਿਤ ਕੀਤੀ ਗਈ ਹੈ।

raw ਜੰਤਰ ਮੈਪਿੰਗ ਸੰਰਚਿਤ ਕਰਨ ਲਈ, ਹੇਠਲੇ ਫਾਰਮੈਟ ਦੀ ਤਰਾਂ /etc/udev/rules.d/60-raw.rules ਵਿੱਚ ਐਂਟਰੀ ਦਿਓ:

  • ਜੰਤਰ ਨਾਂ ਲਈ:

    ACTION=="add", KERNEL="<device name>", RUN+="raw /dev/raw/rawX %N"
    
  • ਮੁੱਖ / ਆਮ ਅੰਕਾਂ ਲਈ:

    ACTION=="add", ENV{MAJOR}="A", ENV{MINOR}="B", RUN+="raw /dev/raw/rawX %M %m"
    

<device name> ਨੂੰ ਜੰਤਰ ਜੋ ਤੁਸੀਂ ਜੋੜਨਾ ਹੈ, ਦੇ ਨਾਂ ਨਾਲ ਤਬਦੀਲ ਕਰੋ (ਉਦਾਹਰਨ ਲਈ, /dev/sda1)। "A" ਅਤੇ "B" ਜੁੜਨ ਵਾਲੇ ਜੰਤਰ ਦਾ ਮੁੱਖ / ਆਮ ਨੰਬਰ ਹੈ, ਅਤੇX ਇੱਕ raw ਜੰਤਰ ਨੰਬਰ ਹੈ ਜੋ ਤੁਸੀਂ ਸਿਸਟਮ ਲਈ ਵਰਤਣਾ ਹੈ।

ਜੇ ਤੁਹਾਡੇ ਕੋਲ ਵੱਡੀ, ਪਹਿਲਾਂ-ਮੌਜੂਦ /etc/sysconfig/rawdevices ਫਾਇਲ ਹੈ, ਇਸ ਨੂੰ ਹੇਠਲੀ ਸਕਰਿਪਟ ਨਾਲ ਤਬਦੀਲ ਕਰੋ:

#!/bin/sh

grep -v "^ *#" /etc/sysconfig/rawdevices | grep -v "^$" | while read dev major minor ; do
        if [ -z "$minor" ]; then
                echo "ACTION==\"add\", KERNEL==\"${major##/dev/}\", RUN+=\"/usr/bin/raw $dev %N\""
        else
                echo "ACTION==\"add\", ENV{MAJOR}==\"$major\", ENV{MINOR}==\"$minor\", RUN+=\"/usr/bin/raw $dev %M %m\""
        fi
done
QLogic ਸਹਿਯੋਗ

Red Hat Enterprise Linux 5 iSCSI HBA (ਹੋਸਟ ਬੱਸ ਅਡਾਪਟਰ) ਦੀ QLogic ਫੈਮਿਲੀ ਨੂੰ ਸਹਿਯੋਗ ਦਿੰਦਾ ਹੈ। ਮੌਜੂਦਾ ਰੂਪ ਵਿੱਚ, ਇਹਨਾਂ ਬੋਰਡਾਂ ਲਈ ਸਿਰਫ iSCSI ਇੰਟਰਫੇਸ ਹੀ ਸਹਿਯੋਗੀ ਹਨ (qla4xxx ਡਰਾਈਵਰ ਵਰਤ ਕੇ)।

ਨਾਲ ਹੀ, Red Hat ਇਹਨਾ ਬੋਰਡਾਂ ਨੂੰ ਈਥਰਨੈੱਟ NIC ਤੌਰ ਤੇ ਸਹਿਯੋਗ ਨਹੀਂ ਦਿੰਦਾ, ਕਿਉਂਕਿ ਇਸ ਦੇ ਲਈ qla3xxx ਡਰਾਈਵਰ ਦੀ ਲੋੜ ਹੈ। ਇਹ ਮੁੱਦਾ Red Hat Enterprise Linux 5 ਦੇ ਆਉਣ ਵਾਲੇ ਰੀਲੀਜ਼ ਵਿੱਚ ਹੱਲ ਕੀਤਾ ਜਾਏਗਾ।

IBM System z ਹਦਾਇਤ ਸਮੂਹ

ਚੋਣਵੇਂ ਰੂਪ IBM System z ਹਦਾਇਤਾਂ ਨੂੰ 31-ਬਿੱਟ ਕਾਰਜਾਂ ਲਈ ਲਾਗੂ ਕਰਨ ਵਾਸਤੇ, ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ gcc ਚੋਣ -march=z900 ਵਰਤੋ। 64-ਬਿੱਟਕਰਾਜਾਂ ਲਈ, gcc IBM System z ਹਦਾਇਤਾਂ ਨੂੰ ਮੂਲ ਹੀ ਲਾਗੂ ਕਰੇਗਾ।

ਲੀਨਕਸ ਲਈ iSeries ਪਹੁੰਚ

ਲੀਨਕਸ ਲਈ iSeries ODBC ਡਰਾਈਵਰ ਨੂੰ ਲੀਨਕਸ ਲਈ iSeries ਪਹੁੰਚ ਨਾਲ ਤਬਦੀਲ ਕੀਤਾਂ ਗਿਆ ਹੈ, ਜਿਸ ਨੂੰ ਹੇਠਲੇ ਸੰਬੰਧ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ:

http://www.ibm.com/eserver/iseries/access/linux/

ਲੀਨਕਸ ਲਈ iSeries ਪਹੁੰਚ ਵਿੱਚ iSeries ਸਰਵਰਾਂ ਲਈ ਲੀਨਕਸ-ਅਧਾਰਿਤ ਪਹੁੰਚ ਸ਼ਾਮਿਲ ਕੀਤੀ ਗਈ ਹੈ, ਅਤੇ ਤੁਹਾਨੂੰ ਇਹਨਾਂ ਲਈ ਮਨਜੂਰੀ ਦਿੰਦੀ ਹੈ:

  • iSeries ਲਈ ਇਸ ਦੇ ODBC ਡਰਾਈਵਰ ਵਰਤ ਕੇ DB2 UDB (ਯੂਨੀਵਰਸਲ ਡਾਟਾਬੇਸ) ਵਰਤੋ

  • ਲੀਨਕਸ ਕਲਾਈਂਟ ਤੋਂ iSeries ਸਰਵਰ ਨੂੰ ਇੱਕ 5250 ਸ਼ੈਸ਼ਨ ਬਣਾਓ

  • DB2 UDB ਨੂੰ EDRS (ਐਕਸਟੈਂਡਡ ਡਾਇਨਾਮਿਕ ਰਿਮੋਟ SQL) ਡਰਾਈਵਰ ਰਾਹੀਂ ਵਰਤੋ

  • 32-ਬਿੱਟ (i386 ਅਤੇ PowerPC) ਅਤੇ 64-ਬਿੱਟ (x86-64 ਅਤੇ PowerPC) ਪਲੇਟਫਾਰਮਾਂ ਨੂੰ ਸਹਿਯੋਗ

IBM Power4 iSeries

Red Hat Enterprise Linux ਹੁਣ IBM Power4 iSeries ਨੂੰ ਸਹਿਯੋਗ ਨਹੀਂ ਦਿੰਦਾ।

ਡਰਾਈਵਰ ਅੱਪਡੇਟ ਪਰੋਗਰਾਮ

ਇਸ ਭਾਗ ਵਿੱਚ Red Hat Enterprise Linux 5 ਡਰਾਈਵਰ ਅੱਪਡੇਟ ਪਰੋਗਰਾਮ ਲਾਗੂ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਕਰਨਲ ਮੈਡਿਊਲ ਪੈਕੇਜ

Red Hat Enterprise Linux 5 ਉੱਪਰ, ਅੱਪਡੇਟ ਕੀਤੇ ਕਰਨਲ ਮੈਡਿਊਲ ਪੈਕੇਜ ਬਣਾਉਣੇ ਸੰਭਵ ਹਨ ਜੋ ਮੌਜੂਦਾ ਕਰਨਲ ABI ਵਰਜਨ ਉੱਪਰ ਨਿਰਭਰ ਕਰਦੇ ਹਨ ਅਤੇ ਕਿਸੇ ਖਾਸ ਕਰਨਲ ਰੀਲੀਜ਼ ਨੰਬਰ ਤੇ ਨਹੀਂ। ਇਸ ਨਾਲ ਕਰਨਲ ਮੈਡਿਊਲ ਬਣਾਉਣ ਦੀ ਸਹੂਲਤ ਮਿਲਦੀ ਹੈ ਜੋ Red Hat Enterprise Linux 5 ਕਰਨਲਾਂ ਨਾਲ ਵਰਤੇ ਜਾ ਸਕਦੇ ਹਨ, ਨਾ ਕਿ ਇਕੱਲੇ ਰੀਲੀਜ਼ ਨਾਲ। http://www.kerneldrivers.org/ ਉੱਪਰ ਪਰੋਜੈਕਟ ਵੈੱਬਸਾਈਟ ਵਿੱਚ ਪੈਕੇਜ ਕਾਰਜ ਬਾਰੇ ਵਧੇਰੇ ਜਾਣਕਾਰੀ ਹੈ ਅਤੇ ਕੁਝ ਉਦਾਹਰਨਾਂ ਵੀ ਹਨ।

ਯਾਦ ਰੱਖੋ ਕਿ ਹੇਠਲੇ ਮੁੱਦੇ ਲੱਭੇ ਗਏ ਹਨ:

  • ਬੂਟ-ਮਾਰਗ ਡਰਾਈਵਰ ਜੋ kmod ਪੈਕੇਜ ਵਿੱਚ ਦਿੱਤੇ ਸੀ, ਨੂੰ ਸਹਿਯੋਗ ਨਹੀਂ ਹੈ।

  • ਮੌਜੂਦਾ ਕਰਨਲ-ਵਿਚਲੇ ਡਲਾਈਵਰ ਸਹਿਯੋਗੀ ਨਹੀਂ ਹਨ।

ਇਹ ਮੁੱਦੇ Red Hat Enterprise Linux 5 ਦੇ ਆਉਣ ਵਾਲੇ ਅੱਪਡੇਟ ਵਿੱਚ ਹੱਲ ਕੀਤੇ ਜਾਣਗੇ।

ਕਰਨਲ ਮੈਡਿਊਲ ਲੋਡਿੰਗ

Red Hat Enterprise Linux 5 ਉੱਪਰ ਮੈਡਿਊਲ ਲੋਡ ਹੋਣ ਦਾ ਤਰੀਕਾ Red Hat Enterprise Linux ਦੇ ਪਿਛਲੇ ਵਰਜਨ ਨਾਲੋਂ ਤਬਦੀਲ ਹੋ ਗਿਆ ਹੈ। Red Hat Enterprise Linux 5 ਕਰਨਲ ਪੈਕੇਜ ਨਾਲ ਦਿੱਤੇ ਮੈਡਿਊਲ ਦਸਤਖਤ ਕੀਤੇ ਹਨ, ਜਿਵੇਂ ਕਿ Red Hat Enterprise Linux 4 ਵਿੱਚ ਸਨ। Red Hat Enterprise Linux 5 ਕਰਨਲ ਉੱਪਰ, ਭਾਵੇਂ, ਹੋਰ ਕਰਨਲ ਬਿਲਡ ਤੋਂ ਦਸਤਖਤ ਵਾਲੇ ਮੈਡਿਊਲ ਲੋਡ ਕਰਨੇ ਸੰਭਵ ਨਹੀਂ ਹਨ।

ਇਸ ਦਾ ਮਤਲਬ ਹੈ ਕਿ ਮੈਡਿਊਲ ਜੋ ਸ਼ੁਰੂਆਤੀ Red Hat Enterprise Linux 5 ਡਿਸਟਰੂਬਿਊਸ਼ਨਨਾਲ ਦਿੱਤੇ ਗਏ ਸਨ, ਨੂੰ ਆਉਣ ਵਾਲੇ ਅੱਪਡੇਟ ਕਰਨਲ ਵਿੱਚ ਲੋਡ ਨਹੀਂ ਹੋ ਸਕਣਗੇ। ਇਸ ਨਾਲ ਉਪਭੋਗੀ ਨਾ-ਸਹਿਯੋਗੀ ਮੈਡਿਊਲਾਂ ਨੂੰ ਸਿਸਟਮ ਉੱਪਰ ਲੋਡ ਕਰਨ ਤੋਂ ਰੋਕਦਾ ਹੈ। Red Hat ਸਿਰਫ ਉਹਨਾ ਮੈਡਿਊਲਾਂ ਲਈ ਸਹਿਯੋਗੀ ਹੈ ਜੋ ਡਿਸਟਰੀਬਿਊਸ਼ਨ ਵਿੱਚ ਸ਼ਾਮਿਲ ਹਨ ਅਤੇ ਦਸਤਖਤ ਕੀਤੇ ਹਨ।

ਜੇ ਤੁਸੀਂ ਪੁਰਾਣੇ ਮੈਡਿਊਲ਼ ਲੋਡ ਕਰਨੇ ਚਾਹੁੰਦੇ ਹੋ, ਤੁਸੀਂ ਇਸ ਨੂੰ ਦਸਤਖਤ ਤੇਂ ਬਿਨਾਂ ਮੁੜ-ਬਿਲਡ ਕਰ ਸਕਦੇ ਹੋ। ਜਾਂ ਫਿਰ, ਤੁਸੀਂ ਬਾਇਨਰੀ ਫਾਇਲ ਵਿੱਚੋਂ ਹੇਠਲੀ ਕਮਾਂਡ ਨਾਲ ਦਸਤਖਤ ਹਟਾ ਸਕਦੇ ਹੋ:

objcopy -R .module_sig <module name>-mod.ko <module name>-nosig.ko

ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਨਾ-ਦਸਤਖਤ ਕੀਤਾ ਮੈਡਿਊਲ ਲੋਡ ਕਰਨ ਤੋਂ ਪਹਿਲਾਂ Red Hat ਗਲੋਬਲ ਸਪੋਰਟ ਨਾਲ ਸੰਪਰਕ ਕਰੋ।

ਅੰਤਰਰਾਸ਼ਟਰੀਕਰਨ

ਇਸ ਭਾਗ ਵਿੱਚ Red Hat Enterprise Linux 5 ਅਧੀਨ ਭਾਸ਼ਾ ਸਹਿਯੋਗ ਬਾਰੇ ਜਾਣਕਾਰੀ ਸ਼ਾਮਿਲ ਹੈ।

ਇੰਨਪੁੱਟ ਵਿਧੀ

ਇਸ ਰੀਲੀਜ਼ ਵਿੱਚ SCIM (Simple Common Input Method) ਦੁਆਰਾ ਫੇਡੋਰਾ ਕੋਰ ਵਿੱਚ ਏਸ਼ੀਅਨ ਅਤੇ ਹੋਰ ਭਾਸ਼ਾਵਾਂ ਲਈ ਇੰਨਪੁੱਟ ਸਿਸਟਮ ਦੇ ਤੌਰ ਤੇ IIIMF ਨੂੰ ਹਟਾਇਆ ਗਿਆ ਹੈ। SCIM ਲਈ ਮੂਲ GTK ਇੰਨਪੁੱਟ ਵਿਧੀ ਮੈਡਿਊਲ scim-bridge ਦਿੱਤਾ ਗਿਆ ਹੈ; Qt ਵਿੱਚ, ਇਹ scim-qtimm ਦੁਆਰਾ ਦਿੱਤਾ ਗਿਆ ਹੈ।

ਹੇਠਾਂ ਵੱਖ-ਵੱਖ ਭਾਸ਼ਾਵਾਂ ਲਈ ਮੂਲ ਟਰਿੱਗਰ ਹਾਟ-ਕੀ ਹਨ:

  • ਸਭ ਭਾਸ਼ਾਵਾਂ: Ctrl-Space

  • ਜਪਾਨੀ: Zenkaku-Hankaku ਜਾਂ Alt-`

  • ਕੋਰੀਅਨ: Shift-Space

ਜੇ SCIM ਇੰਸਟਾਲ ਹੈ, ਇਹ ਸਭ ਉਪਭੋਗੀਆਂ ਲਈ ਮੂਲ ਹੀ ਚਲਦਾ ਹੈ।

SCIM ਇੰਜਣ ਪੈਕੇਜ ਇੰਸਟਾਲ ਕਰਨ ਜਾਂ ਹਟਾਉਣ ਤੋਂ ਬਾਅਦ, SCIM ਭਾਸ਼ਾ ਮੇਨੂ ਵਿੱਚ ਤਬਦੀਲੀਆਂ ਲਾਗੂ ਕਰਨ ਲਈ ਨਵਾਂ ਡੈਸਕਟਾਪ ਸ਼ੈਸ਼ਨ ਚਲਾਉਣ ਦੀ ਸਿਫਾਰਸ ਕੀਤੀ ਜਾਂਦੀ ਹੈ।

ਭਾਸ਼ਾ ਇੰਸਟਾਲੇਸ਼ਨ

ਕੁਝ ਏਸ਼ੀਅਨ ਭਾਸ਼ਾਵਾਂ ਲਈ ਵਾਧੂ ਭਾਸ਼ਾ ਸਹਿਯੋਗ ਯੋਗ ਕਰਨ ਲਈ, ਤੁਹਾਨੂੰ ਜਰੂਰੀ ਭਾਸ਼ਾ ਸਹਿਯੋਗ ਪੈਕੇਜ ਇੰਸਟਾਲ ਕਰਨਾ ਪਵੇਗਾ। ਹੇਠਾਂ ਇਹਨਾਂ ਭਾਸ਼ਾਵਾਂ ਦੀ ਸੂਚੀ ਹੈ ਅਤੇ ਕਮਾਂਡ ਹੈ ਜੋ ਭਾਸ਼ਾ ਸਹਿਯੋਗ ਪੈਕੇਜ ਇੰਸਟਾਲ ਕਰਨ ਲਈ ਚਲਾਉਣ (ਪਰਬੰਧਕ ਤੌਰ ਤੇ) ਦੀ ਲੋੜ ਹੈ:

  • ਅਸਾਮੀ — yum install fonts-bengali m17n-db-assamese scim-m17n

  • ਬੰਗਾਲੀ — yum install fonts-bengali m17n-db-bengali scim-m17n

  • ਚੀਨੀ — yum install fonts-chinese scim-chewing scim-pinyin scim-tables-chinese

  • ਗੁਜਰਾਤੀ — yum install fonts-gujarati m17n-db-gujarati scim-m17n

  • ਹਿੰਦੀ — yum install fonts-hindi m17n-db-hindi scim-m17n

  • ਜਪਾਨੀ — yum install fonts-japanese scim-anthy

  • ਕੰਨੜ — yum install fonts-kannada m17n-db-kannada scim-m17n

  • ਕੋਰੀਅਨ — yum install fonts-korean scim-hangul

  • ਮਲਿਆਲਮ — yum install fonts-malayalam m17n-db-malayalam scim-m17n

  • ਮਰਾਠੀ — yum install fonts-hindi m17n-db-marathi scim-m17n

  • ਉੜੀਆ — yum install fonts-oriya m17n-db-oriya scim-m17n

  • ਪੰਜਾਬੀ — yum install fonts-punjabi m17n-db-punjabi scim-m17n

  • ਸਿੰਨਹਾਲਾ — yum install fonts-sinhala m17n-db-sinhala scim-m17n

  • ਤਾਮਿਲ — yum install fonts-tamil m17n-db-tamil scim-m17n

  • ਤੇਲਗੂ — yum install fonts-telugu m17n-db-telugu scim-m17n

ਇਹ ਵੀ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ scim-bridge-gtk ਅਤੇ scim-qtimm ਇੰਸਟਾਲ ਕਰੋ ਜਦੋਂ ਵਾਧੂ ਭਾਸ਼ਾ ਸਹਿਯੋਗ ਯੋਗ ਕਰਦੇ ਹੋ। scim-bridge-gtk ਪੈਕੇਜ ਤੀਜੀ ਪਾਰਟੀ ਕਾਰਜਾਂ ਜੋ libstdc++ ਦੇ ਪੁਰਾਣੇ ਵਰਜਨਾਂ ਨਾਲ ਸੰਬੰਧਿਤ ਹਨ, ਦੇ ਸੰਭਵ ਬਾਇਨਰੀ ਪ੍ਰਤੀਰੋਧਾਂ ਤੋਂ ਬਚਾਉਂਦਾ ਹੈ।

ਯਾਰ ਰੱਖੋ ਕਿ ਵਾਧੂ ਭਾਸ਼ਾ ਸਹਿਯੋਦ ਪੈਕ ਵੀ OpenOffice (openoffice.org-langpack-<language code>_<locale>) ਅਤੇ KDE (kde-i18n-<language>) ਲਈ ਉਪਲੱਬਧ ਹਨ। ਇਹ ਪੈਕੇਜ yum ਦੁਆਰਾ ਵੀ ਇੰਸਟਾਲ ਕੀਤੇ ਜਾ ਸਕਦੇ ਹਨ।

im-chooser

ਨਵਾਂ ਉਪਭੋਗੀ ਸੰਰਚਨਾ ਜੰਤਰ ਜਿਸ ਨੂੰ im-chooser ਕਹਿੰਦੇ ਹਨ ਸ਼ਾਮਿਲ ਕੀਤਾ ਗਿਆ ਹੈ, ਜੋ ਤੁਹਾਨੂੰ ਆਪਣੇ ਡੈਸਕਟਾਪ ਉੱਪਰ ਇੰਨਪੁੱਟ ਵਿਧੀ ਯੋਗ ਜਾਂ ਅਯੋਗ ਕਰਨ ਵਿੱਚ ਸਹਿਯੋਗ ਦਿੰਦਾ ਹੈ। ਇਸ ਲਈ ਜੋ SCIM ਇੰਸਟਾਲ ਹੈ ਪਰ ਤੁਸੀਂ ਇਸ ਨੂੰ ਆਪਣੇ ਡੈਸਕਟਾਪ ਤੇ ਵਰਤਣਾ ਨਹੀਂ ਚਾਹੁੰਦੇ, ਤੁਸੀਂ ਇਸ ਨੂੰ im-chooser ਵਰਤ ਕੇ ਅਯੋਗ ਕਰ ਸਕਦੇ ਹੋ।

xinputrc

X ਸ਼ੁਰੂਆਤੀ ਸਮੇਂ, xinput.sh ਹੁਣ ~/.xinputrc ਜਾਂ /etc/X11/xinit/xinputrc ਮੁਹੱਈਆ ਕਰਦੀ ਹੈ ਨਾ ਕਿ ~/.xinput.d/ ਜਾਂ /etc/xinit/xinput.d/ ਅਧੀਨ ਸੰਰਚਨਾ ਫਾਇਲਾਂ ਦੀ ਖੋਜ।

ਫਾਇਰਫਾਕਸ ਵਿੱਚ ਪੈਂਗੋ ਸਹਿਯੋਗ

Red Hat Enterprise Linux 5 ਵਿੱਚ ਫਾਇਰਫਾਕਸ ਪੈਂਗੋ ਨਾਲ ਬਣਿਆ ਹੈ, ਜੋ ਕਈ ਸਕਰਿਪਟਾਂ, ਜਿਵੇਂ Indic ਅਤੇ ਕੁਝ CJK ਸਕਰਿਪਟਾਂ ਲਈ ਵਧੀਆ ਸਹਿਯੋਗ ਦਿੰਦਾ ਹੈ।

ਪੈਂਗੋ ਦੀ ਵਰਤੋਂ ਅਯੋਗ ਕਰਨ ਲਈ, ਫਾਇਰਫਾਕਸ ਚਲਾਉਣ ਤੋਂ ਪਹਿਲਾਂ MOZ_DISABLE_PANGO=1 ਨਿਰਧਾਰਤ ਕਰੋ।

ਫੌਂਟ

ਸਹਿਯੋਗ ਹੁਣ ਫੌਂਟਾਂ ਦੀ synthetic emboldening ਉਪਲੱਬਧ ਹੈ, ਜਿਸ ਵਿੱਚ ਬੋਲਡ ਫੇਸ ਨਹੀਂ ਹੈ।

ਚੀਨੀ ਲਈ ਨਵੇਂ ਫੌਂਟ ਸ਼ਾਮਿਲ ਕੀਤੇ ਗਏ ਹਨ: AR PL ShanHeiSun Uni (uming.ttf) ਅਤੇ AR PL ZenKai Uni (ukai.ttf)। ਮੂਲ ਫੌਂਟ ਹੈ AR PL ShanHeiSun Uni, ਜਿਸ ਵਿੱਚ ਬਿੱਟਮੈਪ ਮੌਜੂਦ ਹਨ। ਜੇ ਤੁਸੀਂ ਆਊਟਲਾਈਨ glyphs ਨੂੰ ਤਰਜੀਹ ਦਿੰਦੇ ਹੋ, ਤਾਂ ਤੁਸੀਂ ਆਪਣੀ ~/.font.conf ਫਾਇਲ ਵਿੱਚ ਹੇਠਲਾ ਹਿੱਸਾ ਸ਼ਾਮਿਲ ਕਰ ਸਕਦੇ ਹੋ:

<fontconfig>
  <match target="font">
    <test name="family" compare="eq">
      <string>AR PL ShanHeiSun Uni</string>
    </test>
    <edit name="embeddedbitmap" mode="assign">
      <bool>false</bool>
    </edit>
  </match>
</fontconfig>                                
                        
gtk2 IM ਸਬਮੇਨੂ

Gtk2 context ਮੇਨੂ IM ਸਬਮੇਨੂ ਹੁਣ ਮੂਲ ਰੂਪ ਵਿੱਚ ਨਹੀਂ ਦਿਸੇਗਾ। ਤੁਸੀਂ ਇਸ ਨੂੰ ਹੇਠਲੀ ਕਮਾਂਡ ਨਾਲ ਕਮਾਂਡ ਲਾਈਨ ਤੇ ਯੋਗ ਕਰ ਸਕਦੇ ਹੋ:

gconftool-2 --type bool --set '/desktop/gnome/interface/show_input_method_menu' true

CJK ਉੱਪਰ ਪਾਠ-ਅਧਾਰਿਤ ਇੰਸਟਾਲੇਸ਼ਨ ਲਈ ਸਹਿਯੋਗ

CJK (ਚੀਨੀ, ਜਪਾਨੀ, ਅਤੇ ਕੋਰੀਅਨ) ਰੈਂਡਰਿੰਗ ਸਹਿਯੋਗ ਐਨਾਕਾਂਡਾ ਪਾਠ ਇੰਸਟਾਲੇਸ਼ਨ ਵਿੱਚੋਂ ਹਟਾਇਆ ਗਿਆ ਹੈ। ਪਾਠ ਇੰਸਟਾਲੇਸ਼ਨ ਵਿਧੀ ਲੰਬੇ ਸਮੇਂ ਲਈ ਛੱਡੀ ਗਈ ਹੈ, ਕਿਉਂਕਿ GUI ਇੰਸਟਾਲੇਸ਼ਨ, VNC ਅਤੇ ਕਿੱਕਸਟਾਰਟ ਵਿਧੀਆਂ ਨੂੰ ਤਰਜੀਹ ਦਿੱਤੀ ਗਈ ਹੈ।

gtk+ deprecation

ਹੇਠਲੇ ਪੈਕੇਜ ਛੱਡੇ ਗਏ ਹਨ ਅਤੇ Red Hat Enterprise Linux ਵਿੱਚੋਂ ਕੱਢਣ ਲਈ ਚੁਣੇ ਗਏ ਹਨ:

  • gtk+

  • gdk-pixbuf

  • glib

ਇਹ ਪੈਕੇਜ gtk2 ਸਟੈਕ ਦੇ ਸਹਿਯੋਗ ਲਈ ਛੱਡੇ ਜਾਣਗੇ, ਜਿਸ ਨਾਲ ਖਾਸ ਕਰਕੇ ਇੰਟਰਨੈਸ਼ਨਲਾਈਜੇਸ਼ਨ ਅਤੇ ਫੌਂਟ ਪਰਬੰਧਨ ਵਿੱਚ ਵਧੀਆ ਕਾਰਜਕੁਸ਼ਲਤਾ ਹੁੰਦੀ ਹੈ।

ਕੰਸੋਲ ਉੱਪਰ CJK ਇੰਨਪੁੱਟ

ਜੇ ਤੁਸੀਂ ਕੰਸੋਲ ਉੱਪਰ ਚੀਨੀ, ਜਪਾਨੀ, ਜਾਂ ਕੋਰੀਅਨ ਵੇਖਣੀ ਚਾਹੁੰਦੇ ਹੋ, ਤਾਂ ਤੁਹਾਨੂੰ ਫਰੇਮ-ਬਫਰ ਸੈੱਟਅੱਪ ਕਰਨਾ ਹਵੇਗਾ; ਬਾਅਦ ਵਿੱਚ, bogl-bterm ਇੰਸਟਾਲ ਕਰੋ, ਅਤੇ ਫਰੇਮ-ਬਫਰ ਉੱਪਰ bterm ਚਲਾਓ।

ਕਰਨਲ ਸੂਚਨਾ (Kernel Notes)

ਇਸ ਸ਼ੈਕਸ਼ਨ ਵਿੱਚ ਜੁਲਾਈ 2.6.9 (ਜਿਸ ਉੱਪਰ Red Hat Enterprise Linux 4 ਅਧਾਰਿਤ ਹੈ) ਅਤੇ 2.6.18 (ਜਿਸ ਦੀ Red Hat Enterprise Linux 5 ਨਕਲ ਕਰੇਗਾ) ਵਿੱਚ ਅੰਤਰ ਪਤਾ ਲੱਗਦਾ ਹੈ। ਹੋਰ ਸਹੂਲਤਾਂ ਜਿਨਾਂ ਲਈ ਅਸੀਂ ਅੱਪਸਟਰੀਮ (ਜਿਵੇਂ ਕਿ ਵਰਚੁਅਲਾਈਜੇਸ਼ਨ) ਉੱਪਰ ਕੰਮ ਕਰ ਰਹੇ ਹਾਂ, ਜੋ 2.6.18 ਜਾਂ 2.6.19 ਵਿੱਚ ਆਉਣਗੀਆਂ, ਇੱਥੇ ਨਹੀਂ ਵੇਖਾਈਆਂ ਨਹੀਂ ਗਈਆਂ। ਦੂਜੇ ਸ਼ਬਦਾਂ ਵਿੱਚ, ਇਸ ਸੂਚੀ ਸਿਰਫ ਵੇਖਾਉਂਦੀ ਹੈ ਕਿ upstream Linus tree ਵਿੱਚ ਕੀ ਕੁਝ ਪਹਿਲਾਂ ਹੀ ਮੌਜੂਦ ਹੈ; ਨਾ ਕਿ ਕੀ ਚੱਲ ਰਿਹਾ ਹੈ। ਸਿੱਟੇ ਵਜੋਂ, ਇਸ ਸੂਚੀ ਫਾਈਨਲ ਨਹੀਂ, ਜਾਂ ਨਵੀਆਂ Red Hat Enterprise Linux 5 ਸਹੂਲਤਾਂ ਦੀ ਮੁਕੰਮਲ ਸੂਚੀ ਨਹੀਂ ਹੈ, ਭਾਵੇਂ ਇਹ ਠੀਕ ਦੱਸਦੀ ਹੈ ਜੋ ਉਮੀਦ ਕੀਤੀ ਜਾ ਸਕਦੀ ਹੈ। ਇਹ ਵੀ ਧਿਆਨ ਰੱਖੋ ਕਿ ਇਹ ਸ਼ੈਕਸ਼ਨ ਸਿਰਫ ਨਵੀਆਂ ਤਬਦੀਲੀਆਂ ਹੀ ਵੇਖਾਉਂਦੀ ਹੈ, ਅਤੇ ਇਹ ਵੀ ਪੱਕਾ ਨਹੀਂ ਹੈ। ਇਸ ਵਿੱਚ ਕੁਝ ਘੱਟ-ਦਰਜੇ ਦੇ ਹਾਰਡਵੇਅਰ ਲਈ ਸਹਿਯੋਗ ਸੋਧ ਅਤੇ ਜੰਤਰ ਡਰਾਈਵਰ ਜਾਣਕਾਰੀ ਵੀ ਸ਼ਾਮਿਲ ਨਹੀਂ ਹੈ।

ਹੇਠਾਂ ਅਗਲੇ ਵਿਸਥਾਰ-ਪੱਧਰ ਦੇ ਦਰਿਸ਼ ਲਈ ਵਧੀਆ ਸਰੋਤ ਹੈ:

http://kernelnewbies.org/LinuxChanges

ਕਾਰਜਕੁਸ਼ਲਤਾ / ਸਕੇਲੇਬਿਲਟੀ
  • Big Kernel Lock preemption (2.6.10)

  • ਵਲੰਟੀਅਰੀ ਪ੍ਰਾਪਤ ਕੀਤੇ ਪੈਚ (2.6.13) (Red Hat Enterprise Linux 4 ਵਿੱਚ ਸਬਸੈੱਟ)

  • futexes ਲਈ ਲਾਈਟਵੇਟ ਯੂਜਰਸਪੇਸ ਪਰਾਇਰਟੀ ਇਨਹੈਰੀਟੈਂਸ (PI) ਸਹਿਯੋਗ, real-time ਕਾਰਜਾਂ ਲਈ ਵਰਤਣ ਯੋਗ (2.6.18)

  • ਨਵਾਂ 'mutex' locking primitive। (2.6.16)

  • ਵੱਧ ਰੈਜ਼ੋਲੂਸ਼ਨ ਟਾਈਮਰ (2.6.16)

    • ਘੱਟ-ਰੈਜ਼ੋਲੂਸ਼ਨ timeout API ਜੋ kernel/timer.c ਵਿੱਚ ਲਾਗੂ ਕੀਤਾ ਹੈ, ਤੋਂ ਉਲਟ hrtimers ਵਧੀਆ ਰੈਜ਼ੋਲੂਸ਼ਨ ਅਤੇ ਸ਼ੁੱਧਤਾ ਸਿਸਟਮ ਦੀ ਸੰਰਚਨਾ ਅਤੇ ਸਮਰੱਥਾ ਮੁਤਾਬਿਕ ਦਿੰਦਾ ਹੈ। ਇਹ timers ਹੁਣ itimers, POSIX timers, nanosleep ਅਤੇ precise in-kernel timing ਲਈ ਵਰਤੇ ਜਾਂਦੇ ਹਨ।

  • ਮਾਡੂਲਰ, on-the-fly ਬਦਲਣਯੋਗ I/O schedulers (2.6.10)

    • ਇਹ ਸਿਰਫ boot ਚੋਣ ਦੁਆਰਾ Red Hat Enterprise Linux 4 ਵਿੱਚ ਅਨੁਕੂਲ ਕਰਨ ਯੋਗ ਸੀ(per-queue ਦੀ ਬਜਾਇ system-wide ਵੀ ਸੀ)।

  • ਨਵੀਂ Pipe ਸਥਾਪਤੀ (2.6.11)

    • pipe bandwidth ਵਿੱਚ 30-90% ਕਾਰਜਕੁਸ਼ਲਤਾ ਸੋਧ

    • ਚੱਕਰੀ ਬਫਰ ਰਾਈਟਰ ਬਲਾਕਿੰਗ ਤੋਂ ਜਿਆਦਾ ਬਫਰਿੰਗ ਦੀ ਮਨਜੂਰੀ ਦਿੰਦਾ ਹੈ

  • "Big Kernel Semaphore": Big Kernel Lock ਨੂੰ semaphore ਵਿੱਚ ਬਦਲਦਾ ਹੈ

    • ਲਾਂਗ ਲਾਕ ਹੋਰਡ ਟਾਈਮ ਤੋੜ ਕੇ ਅਤੇ ਵਲੰਟੀਅਰ ਹੱਕ ਸ਼ਾਮਿਲ ਕਰਕੇ ਪੁਰਾਤਨਤਾ ਖਤਮ ਕੀਤੀ

  • X86 "SMP alternatives"

    • ਇਕੱਲੇ ਕਰਨਲ ਪ੍ਰਤੀਬਿੰਬ ਨੂੰ ਰੰਨਟਾਈਮ ਤੇ ਉਪਲੱਬਧ ਪਲੇਟਫਾਰਮ ਅਨੁਸਾਰ ਅਨੁਕੂਲ ਬਣਾਉਂਦਾ ਹੈ

    • ਹਵਾਲਾ: http://lwn.net/Articles/164121/

  • libhugetlbfs

    • ਕਾਰਜਾਂ ਨੂੰ ਲੀਨਕਸ ਵਿੱਚ ਸਰੋਤ ਕੋਡ ਸੂਚਨਾ ਤੋਂ ਕੋਈ ਜਾਣਕਾਰੀ ਬਿਨਾਂ ਵੱਡੇ ਸਫੇ ਵਰਤਣ ਦੀ ਮਨਜੂਰੀ ਦਿੰਦਾ ਹੈ

  • kernel-headers ਪੈਕੇਜ

    • glibc-kernheaders ਪੈਕੇਜ ਹਟਾਉਂਦਾ ਹੈ

    • 2.6.18 ਕਰਨਲ ਦੀ ਨਵੀਂ headers_install ਵਿਸ਼ੇਸ਼ਤਾ ਨਾਲ ਵਧੀਆ ਅਨੁਕੂਲਤਾ ਦਿੰਦਾ ਹੈ

    • ਜਰੂਰੀ ਕਰਨਲ ਸਿਰਲੇਖ-ਸੰਬੰਧੀ ਤਬਦੀਲੀਆਂ:

      • <linux/compiler.h> ਸਿਰਲੇਖ ਫਾਇਲ ਹਟਾਈ ਗਈ, ਕਿਉਂਕਿ ਇਹ ਵਰਤੋਂ ਯੋਗ ਨਹੀਂ ਸੀ

      • _syscallX() ਮੈਕਰੋ ਹਟਾਏ ਗਏ; ਯੂਜ਼ਰ-ਸਪੇਸ ਲਈ C ਲਾਇਬਰੇਰੀ ਤੋਂ syscall() ਵਰਤਣੀ ਚਾਹੀਦੀ ਹੈ

      • <asm/atomic.h> ਅਤੇ <asm/bitops.h> ਸਿਰਲੇਖ ਫਾਇਲਾਂ ਹਟਾਈਆਂ ਗਈਆਂ; C ਕੰਪਾਈਲਰ ਆਪਣੇ ਸਵੈ-ਚਾਲਤ built-in ਫੰਕਸ਼ਨ ਦਿੰਦਾ ਹੈ ਜੋ ਯੂਜ਼ਰ-ਸਪੇਸ ਲਈ ਵਧੀਆ ਅਨੁਕੂਲ ਹਨ

      • ਪਹਿਲਾਂ #ifdef __KERNEL__ ਨਾਲ ਸੁਰੱਖਿਅਤ ਕੀਤੇ ਸੰਖੇਪ ਹੁਣ ਪੂਰੀ ਤਰਾਂ unifdef ਜੰਤਰ ਦੁਆਰਾ ਹਟਾਏ ਗਏ ਹਨ; ਹਿੱਸੇ ਜੋ ਯੂਜ਼ਰ-ਸਪੇਸ ਵਿੱਚ ਦਿਸਣੇ ਨਹੀਂ ਚਾਹੀਦੇ ਵੇਖਣ ਲਈ __KERNEL___ ਪਰਿਭਾਸ਼ਾ ਹੁਣ ਜਿਆਦਾ ਸਮੇਂ ਲਈ ਲਾਗੂ ਨਹੀਂ ਹੋਵੇਗੀ

      • ਕੁਝ ਢਾਂਚਿਆਂ ਵਿੱਚੋਂ PAGE_SIZE ਮੈਕਰੋ ਹਟਾਏ ਗਏ ਹਨ, ਪੈਕੇਜ ਅਕਾਰ ਵਿੱਚ ਤਬਦੀਲੀ ਕਰਕੇ; ਯੂਜ਼ਰ-ਸਪੇਸ ਲਈ sysconf (_SC_PAGE_SIZE) ਜਾਂ getpagesize() ਵਰਤਣਾ ਚਾਹੀਦਾ ਹੈ

    • ਯੂਜ਼ਰ-ਸਪੇਸ ਲਈ ਵਧੀਆ ਅਨੁਕੂਲਤਾ ਦੇਣ ਲਈ, ਕੁਝ ਸਿਰਲੇਖ ਫਾਇਲਾਂ ਅਤੇ ਸਿਰਲੇਖ ਸੰਖੇਪ ਹਟਾਏ ਗਏ

ਆਮ ਵਿਸ਼ੇਸ਼ਤਾ ਸੋਧ

  • kexec ਅਤੇ kdump (2.6.13)

    • netdump ਨੂੰ kexec ਅਤੇ kdump ਨਾਲ ਤਬਦੀਲ ਕੀਤਾ ਗਿਆ ਹੈ, ਜਿਸ ਨਾਲ ਜਾਂਚ ਦੇ ਉਦੇਸ਼ ਲਈ ਤੇਜ ਸ਼ੂਰੂਆਤੀ ਅਤੇ ਅਤੇ ਅਨੁਕੂਲ ਕਰਨਲ vmcores ਬਣਇਆ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਅਤੇ ਸੰਰਚਨਾ ਹਦਾਇਤਾਂ ਲਈ, ਕਿਰਪਾ ਕਰਕੇ /usr/share/doc/kexec-tools-<version>/kexec-kdump-howto.txt ਵੇਖੋ। (<version> ਨੂੰ ਇੰਸਟਾਲ ਕੀਤੇ kexec-tools ਪੈਕੇਜ ਦੇ ਅਨੁਸਾਰੀ ਵਰਜਨ ਨਾਲ ਤਬਦੀਲ ਕਰੋ)।

    • ਯਾਦ ਰੱਖੋ ਕਿ ਹੁਣ, ਵਰਚੁਅਲਾਈਜ਼ਡ ਕਰਨਲ kdump ਫੰਕਸ਼ਨ ਨਹੀਂ ਵਰਤ ਸਕਦੇ।

  • inotify (2.6.13)

    • ਇਸ ਲਈ ਉਪਭੋਗੀ ਇੰਟਰਫੇਸ ਹੇਠਲੀਆਂ ਸਿਸਟਮ ਕਾਲਾਂ (syscalls) ਦੁਆਰਾ ਹੈ: sys_inotify_init, sys_inotify_add_watch, ਅਤੇ sys_inotify_rm_watch.

  • ਕਾਰਜ ਹਿੱਸਾ ਕੁਨੈਕਟਰ (2.6.15)

    • fork, exec, id ਤਬਦੀਲੀ ਬਾਰੇ ਦੱਸਦਾ ਹੈ, ਅਤੇ ਸਭ ਕਾਰਜਾਂ ਦੀਆਂ ਕਾਰਵਾਈਆਂ ਨੂੰ ਯੂਜ਼ਰ-ਸਪੇਸ ਵਿੱਚ ਭੇਜਦਾ ਹੈ।

    • ਕਾਰਜ ਜਿਨਾਂ ਲਈ ਇਹ ਕਿਰਿਆਵਾਂ ਵਰਤੋਂ ਯੋਗ ਹਨ, ਅਕਾਊਂਟਿੰਗ/ਆਡਿਟਿੰਗ (ਉਦਾਹਰਨ ਲਈ, ELSA), ਸਿਸਟਮ ਸਰਗਰਮੀ ਪਰਬੰਧਨ (ਉਦਾਹਰਨ ਲਈ, top), ਸੁਰੱਖਿਆ, ਅਤੇ ਸਰੋਤ ਪਰਬੰਧਨ (ਉਦਾਹਰਨ ਲਈ, CKRM)। ਵਿਸ਼ੇਸ਼ਤਾਵਾਂ ਜਿਵੇਂ ਪ੍ਰਤੀ-ਉਪਭੋਗੀ-ਨਾਂ ਸਪੇਸ, "ਡਾਇਰੈਕਟਰੀਆਂ ਦੇ ਤੌਰ ਤੇ ਫਾਇਲਾਂ" ਅਤੇ ਵਰਜਨ ਵਾਲੇ ਸਿਸਟਮ ਲਈ Semantics ਬਿਲਡਿੰਗ ਬਲਾਕ ਮੁਹੱਈਆ ਕਰਦਾ ਹੈ।

  • ਆਮ RTC (RealTime Clock) ਸਬ-ਸਿਸਟਮ (2.6.17)

  • splice (2.6.17)

    • ਇੱਕ ਨਵੀਂ IO ਤਕਨੀਕ ਜੋ ਡਾਟਾ ਨਕਲ ਤੋਂ ਬਚਾ ਕਰਦੀ ਹੈ ਜਦੋਂ ਕਾਰਜਾਂ ਵਿਚਕਾਰ ਡਾਟਾ ਤਬਦੀਲ ਕੀਤਾ ਜਾਂਦਾ ਹੈ।

    • ਹਵਾਲਾ: http://lwn.net/Articles/178199/

ਫਾਇਲ-ਸਿਸਟਮ / LVM

  • EXT3

    • ext3 ਵਿਚਲੇ ਵੱਡੇ inode ਢਾਂਚੇ ਅੰਦਰ Extended Attributes ਲਈ ਸਹਿਯੋਗ: ਕਈ ਵਾਰ ਸਪੇਸ ਬਚਾਉਂਦਾ ਹੈ ਅਤੇ ਕਾਰਜਕੁਸ਼ਲਤਾ ਵਧਾਉਂਦਾ ਹੈ (2.6.11)

  • ਜੰਤਰ ਮਿਲਾਣ ਮਲਟੀਪਾਥ ਸਹਿਯੋਗ

  • NFSv3 ਅਤੇ NFSv4 ਲਈ ACL ਸਹਿਯੋਗ (2.6.13)

  • NFS: ਵਾਇਰ ਉੱਪਰ ਵੱਧ ਪੜਨ ਅਤੇ ਲਿਖਣ ਸਹਿਯੋਗ ਦਿੰਦਾ ਹੈ (2.6.16)

    • ਲੀਨਕਸ NFS ਕਲਾਂਈਟ ਹੁਣ 1 ਐਮ ਬੀ ਅਕਾਰ ਦੀ ਤਬਦੀਲੀ ਨੂੰ ਸਹਿਯੋਗ ਦਿੰਦਾ ਹੈ।

  • VFS ਤਬਦੀਲੀ

  • ਵੱਡੇ CIFS ਅੱਪਡੇਟ (2.6.15)

    • ਕਈ ਵਿਵਹਾਰ ਸੋਧਾਂ ਅਤੇ Kerberos ਅਤੇ CIFS ACL ਲੀ ਸਹਿਯੋਗ ਦਿੰਦਾ ਹੈ

  • autofs4: ਯੂਜਰਸਪੇਸ autofs ਲਈ ਡਾਇਰੈਕਟ ਮਾਊਂਟ ਸਹਿਯੋਗ ਦੇਣ ਲਈ ਅੱਪਡੇਟ ਕੀਤਾ ਗਿਆ ਹੈ (2.6.18)

  • cachefs ਕੋਰ enablers (2.6.18)

ਸੁਰੱਖਿਆ

  • SELinux (2.6.12) ਲਈ ਬਹੁ-ਪੱਧਰ ਸੁਰੱਖਿਆ ਪਰਬੰਧਨ

  • ਸਬਸਿਸਟਮ ਪੜਤਾਲ

    • process-context ਤੇ ਅਧਾਰਿਤ ਫਿਲਟਰਿੰਗ ਲਈ ਸਹਿਯੋਗ (2.6.17)

    • ਹੋਰ ਫਿਲਟਰ ਨਿਯਮ ਤੁਲਨਾਤਮਕ। (2.6.17)

  • TCP/UDP getpeercon: ਸੁਰੱਖਿਆ-ਜਾਣੂ ਕਾਰਜਾਂ ਨੂੰ ਯੋਗ ਕਰਦਾ ਹੈ ਤਾਂ ਕਿ ਸਾਕਟ ਦੇ ਦੂਜੇ ਪਾਸੇ IPSec ਸਕਿਊਰਿਟੀ ਐਸ਼ੋਸ਼ੀਏਸ਼ਨ ਵਰਤ ਕੇ ਕਾਰਜ ਦੀ ਪੂਰੀ ਸੁਰੱਖਿਆ ਪ੍ਰਸੰਗ ਨੂੰ ਪ੍ਰਾਪਤ ਕੀਤਾ ਜਾਏ। ਜੇ ਸਿਰਫ MLS-ਪੱਧਰ ਦੀ ਜਾਣਕਾਰੀ ਦੀ ਲੋੜ ਹੈ ਜਾਂ ਯੂਨਿਕਸ ਸਿਸਟਮ ਨਾਲ ਕਾਰਜਕੁਸ਼ਲਤਾ ਦੀ ਲੋੜ ਹੈ, NetLabel ਨੂੰ IPSec ਦੀ ਥਾਂ ਵਰਤ ਸਕਦੇ ਹਾਂ।

ਨੈੱਟਵਰਕਿੰਗ

  • ਸ਼ਾਮਿਲ ਕੀਤੇ ਕੁਝ TCP ਟਰੈਫਿਕ ਮੈਡਿਊਲ (2.6.13)

  • IPV6: ਕੁਝ ਨਵੇਂ sockopt / ancillary ਡਾਟਾ ਨੂੰ ਤਕਨੀਕੀ API ਵਿੱਚ ਸਹਿਯੋਗ (2.6.14)

  • IPv4/IPv6: UFO (UDP Fragmentation Offload) Scatter-gather ਵਿਧੀ (2.6.15)

    • UFO ਇੱਕ ਵਿਸ਼ੇਸ਼ਤਾ ਹੈ ਜਿਸ ਵਿੱਚ ਲੀਨਕਸ ਕਰਨਲ ਨੈੱਟਵਰਕ ਸਟੈਕ ਵੱਡੇ UDP ਡਾਟਾਗਰਾਮਾਂ ਤੋਂ ਹਾਰਡਵੇਅਰ ਵੱਲ IP ਫਰੈਗਮੈਂਟੇਸ਼ਨ ਫੰਕਸ਼ਨੈਲਿਟੀ ਆਫਲੋਡ ਕਰੇਗਾ। ਇਸ ਨਾਲ ਵੱਡੇ UDP ਡਾਟਾਗਰਾਮਾਂ ਤੋਂ MTU ਦੁਆਰਾ ਨਿਰਧਾਰਤ ਪੈਕਟਾਂ ਵੱਲ ਫਰੈਗਮੈਂਟੇਸ਼ਨ ਵਿੱਚ ਸਟੈਕ ਓਵਰਹੈੱਡ ਤੋਂ ਛੁਟਕਾਰਾ ਹੋਵੇਗਾ।

  • ਸ਼ਾਮਿਲ ਕੀਤਾ nf_conntrack ਸਬ-ਸਿਸਟਮ (2.6.15)

    • ਨੈੱਟ-ਫਿਲਟਰ ਵਿੱਚ ਮੌਜੂਦਾ ਕੁਨੈਕਸ਼ਨ ਨਿਗਰਾਨੀ ਸਬਸਿਸਟਮ ਸਿਰਫ ipv4 ਦਾ ਪਰਬੰਧਨ ਕਰ ਸਕਦਾ ਹੈ। ਇੱਥੇ ipv6 ਲਈ ਕੁਨੈਕਸ਼ਨ ਨਿਗਰਾਨੀ ਸਹਿਯੋਗ ਵਾਸਤੇ ਦੋ ਚੋਣਾਂ ਹਨ; ਜਾਂ ਤਾਂ ipv4 ਕੁਨੈਕਸ਼ਨ ਦੇ ਕੋਡ ਨੂੰ ipv6 ਦੇ ਵਿੱਚ ਨਕਲ ਕਰੋ, ਜਾਂ (ਇਹਨਾਂ ਪੈਚਾਂ ਦੁਆਰਾ ਵਰਤੀ ਚੋਣ) ਇੱਕ ਆਮ ਪਰਤ ਤਿਆਰ ਕਰੋ ਜੋ ipv4 ਅਤੇ ipv6 ਦੋਨਾਂ ਦਾ ਪਰਬੰਧਨ ਕਰੇਗੀ ਅਤੇ ਇਸ ਤਰਾਂ ਕਰਨ ਲਈ ਸਿਰਫ ਇੱਕ ਸਬ-ਪਰੋਟੋਕਾਲ (TCP, UDP, ਆਦਿ) ਕੁਨੈਕਸ਼ਨ ਨਿਗਰਾਨੀ ਮੈਡਿਊਲ ਲਿਖਣਾ ਪਵੇਗਾ। ਅਸਲ ਵਿੱਚ, nf_conntrack ਕਿਸੇ ਵੀ ਪਰਤ 3 ਪਰੋਟੋਕਾਲ ਨਾਲ ਕੰਮ ਕਰਨ ਦੇ ਸਮਰੱਥ ਹੈ।

  • IPV6

    • RFC 3484 ਲੋੜੀਂਦੀ ਸਰੋਤ ਐਡਰੈੱਸ ਚੋਣ (2.6.15)

    • ਰਾਊਟਰ ਪਸੰਦਾਂ ਲਈ ਸ਼ਾਮਿਲ ਕੀਤਾ ਸਹਿਯੋਗ (RFC4191) (2.6.17)

    • ਸ਼ਾਮਿਲ ਕੀਤੀ ਰਾਊਟਰ ਪਹੁੰਚ ਪੜਤਾਲ (RFC4191) (2.6.17)

    • ਮਲਟੀਪਲ ਰਾਊਟਿੰਗ ਟੇਬਲ ਅਤੇ ਨੀਤੀ ਪਾਲਿਸੀ ਰਾਊਟਿੰਗ ਲਈ ਸ਼ਾਮਿਲ ਸਹਿਯੋਗ

  • ਵਾਇਰਲੈੱਸ ਅੱਪਡੇਟ

    • ਹਾਰਡਵੇਅਰ crypto ਅਤੇ ਫਰੈਗਮੈਂਟੇਸ਼ਨ offload ਸਹਿਯੋਗ

    • QoS (WME) ਸਹਿਯੋਗ, "ਵਾਇਰਲੈੱਸ spy ਸਹਿਯੋਗ"

    • ਰਲਵੀਂ PTK/GTK

    • CCMP/TKIP ਸਹਿਯੋਗ ਅਤੇ WE-19 HostAP ਸਹਿਯੋਗ

    • BCM43xx ਵਾਇਰਲੈੱਸ ਡਰਾਈਵਰ

    • ZD1211 ਵਾਇਰਲੈੱਸ ਡਰਾਈਵਰ

    • WE-20, ਵਾਇਰਲੈੱਸ ਐਕਸਟੈਂਸ਼ਨ (2.6.17) ਦਾ ਵਰਜਨ 20

    • ਸ਼ਾਮਿਲ ਕੀਤਾ ਹਾਰਡਵੇਅਰ ਤੇ ਨਾ-ਨਿਰਭਰ ਸਾਫਟਵੇਅਰ MAC ਪਰਤ, "Soft MAC" (2.6.17)

    • ਸ਼ਾਮਿਲ ਕੀਤੀ LEAP ਪ੍ਰਮਾਣਿਕਤਾ ਕਿਸਮ

  • ਸ਼ਾਮਿਲ ਕੀਤਾ ਆਮ segmentation offload (GSO) (2.6.18)

    • ਕਈ ਵਾਰ ਕਾਰਜਕੁਸ਼ਲਤਾ ਵਧਾਉਂਦਾ ਹੈ, ਭਾਵੇਂ ਇਸ ਨੂੰ ethtool ਦੁਆਰਾ ਯੋਗ ਕਰਨ ਦਾ ਲੋੜ ਹੁੰਦੀ ਹੈ

  • DCCPv6 (2.6.16)

ਸ਼ਾਮਿਲ ਕੀਤਾ ਹਾਰਡਵੇਅਰ ਸਹਿਯੋਗ

ਸੂਚਨਾ

ਇਸ ਭਾਗ ਵਿੱਚ ਸਿਰਫ ਖਾਸ-ਖਾਸ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ।

  • x86-64 clustered APIC ਸਹਿਯੋਗ (2.6.10)

  • Infiniband ਸਹਿਯੋਗ (2.6.11)

  • ਹਾਟ ਪਲੱਗ

    • ਮੈਮੋਰੀ ਹਾਟ-ਪਲੱਗ ਲਈ ਸ਼ਾਮਿਲ ਕੀਤੇ ਆਮ ਮੈਮੋਰੀ ਸ਼ਾਮਿਲ/ਹਟਾਓ ਅਤੇ ਸਹਿਯੋਗੀ ਫੰਕਸ਼ਨ (2.6.15)

    • ਨਵੇਂ ਪਰੋਸੈੱਸਰਾਂ ਦੇ ਭੌਤਿਕ ਰੂਪ ਵਿੱਚ ਸ਼ਾਮਿਲ ਕਰਨ ਲਈ ਹਾਟ ਪਲੱਗ CPU ਸਹਿਯੋਗ (ਮੌਜੂਦਾ CPUs ਦਾ hotplug ਅਯੋਗ/ਯੋਗ ਲਈ ਪਹਿਲਾਂ ਹੀ ਸਹਿਯੋਗ ਹੈ)

  • SATA/libata ਸੋਧਾਂ, ਵਧੀਕ ਹਾਰਡਵੇਅਰ ਸਹਿਯੋਗ

    • ਇੱਕ ਪੂਰੀ ਤਰਾਂ ਸੋਧਿਆ libata ਗਲਤੀ ਪਰਬੰਧਕ; ਇਸ ਸਾਰੇ ਕੰਮ ਦਾ ਨਤੀਜਾ ਵਧੇਰੇ ਵਧੀਆ SATA ਸਬ-ਸਿਸਟਮ ਹੈ ਜੋ ਕਈ ਗਲਤੀਆਂ ਤੋਂ ਮੁੜ ਮੁਕਤ ਕੀਤਾ ਜਾ ਸਕਦਾ ਹੈ।

    • Native Command Queuing (NCQ), tagged command queuing ਦਾ ਇੱਕ SATA ਵਰਜਨ ਹੈ - ਕਈ I/O ਬੇਨਤੀਆਂ ਨੂੰ ਇੱਕੋ ਡਰਾਈਵ ਉੱਪਰ ਇੱਕੋ ਸਮੇਂ ਠਹਿਰਾਉਣ ਦੀ ਯੋਗਤਾ। (2.6.18)

    • ਹਾਟ-ਪਲੱਗ ਸਹਿਯੋਗ (2.6.18)

  • EDAC ਸਹਿਯੋਗ (2.6.16)

    • EDAC ਉਦੇਸ਼ ਹੈ, ਗਲਤੀਆਂ ਜੋ ਕੰਪਿਊਟਰ ਸਿਸਟਮ ਵਿੱਚ ਆਉਂਦੀਆਂ ਹਨ, ਨੂੰ ਖੋਜਣਾ ਅਤੇ ਰਿਪੋਰਟ ਕਰਨਾ ਹੈ।

  • Intel(R) I/OAT DMA ਇੰਜਣ ਲਈ ਨਵਾਂ ioatdma ਡਰਾਈਵਰ ਸ਼ਾਮਿਲ ਕੀਤਾ ਹੈ (2.6.18)

NUMA (Non-Uniform Memory Access) / ਮਲਟੀ-ਕੋਰ

  • Cpusets (2.6.12)

    • Cpusets ਹੁਣ ਕਾਰਜਾਂ ਦੇ ਸਮੂਹ ਨੂੰ CPUs ਦੇ ਸਮੂਹ ਅਤੇ ਮੈਮੋਰੀ ਨੋਡ ਨਿਰਧਾਰਤ ਕਰਨ ਲਈ ਇੱਕ ਰਚਨਾ ਮੁਹੱਈਆ ਕਰਦਾ ਹੈ। Cpusets, ਕਾਰਜਾਂ ਲਈ CPU ਅਤੇ ਮੈਮੋਰੀ ਨਿਰਧਾਰਨ ਸਿਰਫ cpuset ਵਿੱਚ ਮੌਜੂਦ ਸਰੋਤਾਂ ਲਈ ਹੀ ਕਰਦਾ ਹੈ। ਇਹ ਵੱਡੇ ਸਿਸਟਮਾਂ ਉੱਪਰ ਆਰਜੀ ਕਾਰਜ ਨਿਰਧਾਰਨ ਲਈ ਜਰੂਰੀ ਹਨ।

  • NUMA-aware ਸਲੈਬ ਆਲੋਕੇਟਰ (2.6.14)

    • ਇਹ ਮਲਟੀਪਲ ਨੋਡਾਂ ਉੱਪਰ ਸਲੈਬਾਂ ਬਣਾਉਂਦਾ ਹੈ ਅਤੇ ਸਲੈਬਾਂ ਦਾ ਅਜਿਹਾ ਪਰਬੰਧਨ ਕਰਦਾ ਹੈ ਕਿ ਸਥਾਪਤ ਕਰਨ ਦੀ ਸਥਿਤੀ ਅਨੁਕੂਲ ਹੁੰਦੀ ਹੈ। ਹਰੇਕ ਨੋਡ ਦੀ ਅਧੂਰੀਆਂ, ਫਰੀ ਅਤੇ ਪੂਰੀਆਂ ਸਲੈਬਾਂ ਦੀ ਆਪਣੀ ਸੂਚੀ ਹੁੰਦੀ ਹੈ। ਨੋਡ ਲਈ ਸਭ ਆਬਜੈਕਟ ਸਥਾਪਤੀਆਂ ਨੋਡ ਦੀ ਆਪਣੀ ਸਲੈਬ ਸੂਚੀ ਵਿੱਚੋਂ ਹੁੰਦੀਆਂ ਹਨ।

  • ਸਵੈਪ ਮਾਈਗਰੇਸ਼ਨ (2.6.16)

    • ਜਦੋਂ ਕਾਰਜ ਚੱਲਦਾ ਹੈ ਤਾਂ ਸਵੈਪ ਮਾਈਗਰੇਸ਼ਨ ਨਾਲ ਸਫਿਆਂ ਦੀ NUMA ਸਿਸਟਮ ਵਿੱਚ ਨੋਡਾਂ ਵਿਚਕਾਰ ਭੌਤਿਕ ਸਥਾਪਤੀ ਨੂੰ ਮਨਜੂਰੀ ਮਿਲਦੀ ਹੈ।

  • ਵੱਡੇ ਸਫੇ (2.6.16)

    • ਵੱਡੇ ਸਫਿਆਂ ਲਈ ਸ਼ਾਮਿਲ ਕੀਤਾ NUMA ਨੀਤੀ ਸਹਿਯੋਗ: ਮੈਮੋਰੀ ਪਾਲਿਸੀ ਲੇਅਰ ਵਿੱਚ huge_zonelist() ਫੰਕਸ਼ਨ NUMA ਦੂਰੀ ਦੁਆਰਾ ਕ੍ਰਮਬੱਧ ਜ਼ੋਨਾਂ ਦੀ ਸੂਚੀ ਵਿਖਾਉਂਦਾ ਹੈ। hugetlb ਲੇਅਰ ਸੂਚੀ ਵਿੱਚ ਉਸ ਜ਼ੋਨ ਲਈ ਵੇਖੇਗਾ ਜਿਸ ਵਿੱਚ ਉਪਲੱਬਧ ਵੱਡੇ ਪੇਜ਼ ਹਨ ਪਰ ਹੁਣ cpuset ਦੇ nodeset ਵਿੱਚ ਵੀ ਹੈ।

    • huge pages ਹੁਣ cpusets ਮੁਤਾਬਿਕ ਚਲਦਾ ਹੈ

  • ਪ੍ਰਤੀ-ਜੋਨ VM ਕਾਊਂਟਰ

    • ਜ਼ੋਨ-ਅਧਾਰਿਤ VM statistics ਦਿੱਤਾ ਗਿਆ ਹੈ, ਜੋ ਪਤਾ ਲਗਾਉਣ ਲਈ ਵਰਤਿਆ ਜਾਂਦਾ ਹੈ ਕਿ ਜ਼ੋਨ ਮੈਮੋਰੀ ਦੀ ਕਿਸ ਸਥਿਤੀ ਵਿੱਚ ਹੈ

  • Netfilter ip_tables: NUMA-aware ਵੰਡ। (2.6.16)

  • ਮਲਟੀ-ਕੋਰ (Multi-core)

    • cores ਵਿਚਕਾਰ ਸ਼ੇਅਰ ਕੈਸ਼ ਸਮੇਤ multi-core ਦਰਸਾਉਣ ਲਈ ਨਵਾਂ ਸਮਾਂ-ਤਹਿ ਡੋਮੇਨ ਸ਼ਾਮਿਲ ਕੀਤਾ ਗਿਆ ਹੈ। ਇਸ ਨਾਲ ਅਜਿਹਾ ਸਿਸਟਮਾਂ ਉੱਪਰ ਵਧੀਆ cpu ਸਮਾਂ-ਤਹਿ ਫੈਸਲੇ ਲੈਣਾ ਸੰਭਵ ਹੁੰਦਾ ਹੈ, ਕਈ ਵਾਰ ਕਾਰਜਕੁਸ਼ਲਤਾ ਸੋਧ ਹੁੰਦੀ ਹੈ (2.6.17)

    • CPU scheduler ਲਈ ਪਾਵਰ ਸੇਵਿੰਗ ਪਾਲਿਸੀ: multicore/smt cpus ਨਾਲ, ਕਾਰਜਾਂ ਨੂੰ ਸਭ CPUs ਉੱਪਰ ਵੰਡਣ ਦੀ ਬਜਾਇ ਕੁਝ ਪੈਕੇਜਾਂ ਨੂੰ ਵਿਹਲੇ ਛੱਡ ਕੇ ਪਾਵਰ ਖਪਤ ਵਿੱਚ ਸੋਧ ਕੀਤਾ ਜਾ ਸਕਦੀ ਹੈ।

( x86 )



[1] ਇਹ ਜਾਣਕਾਰੀ ਸਿਰਫ ਓਪਨ ਪਬਲੀਕੇਸ਼ਨ ਲਾਈਸੈਂਸ, v1.0 ਵਿੱਚ ਦਿੱਤੀਆਂ ਸ਼ਰਤਾਂ ਅਤੇ ਹਦਾਇਤਾਂ ਦੇ ਅਨੁਸਾਰ ਹੀ ਦਿੱਤੀ ਜਾ ਸਕਦੀ ਹੈ, ਜੋ http://www.opencontent.org/openpub/ ਉੱਪਰ ਉਪਲੱਬਧ ਹੈ।